ਹਰਿਆਣਾ ਕੈਬਨਿਟ ਦਾ ਅਹਿਮ ਫੈਸਲਾ, ਹੁਣ ਅਦਾਲਤਾਂ 'ਚ ਹੋਵੇਗਾ ਹਿੰਦੀ 'ਚ ਕੰਮ

01/03/2020 2:25:06 PM

ਚੰਡੀਗੜ੍ਹ—ਨਵੇਂ ਸਾਲ 'ਚ ਹਰਿਆਣਾ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਅੱਜ ਭਾਵ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਹੋਈ। ਇਸ ਬੈਠਕ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਅਹਿਮ ਫੈਸਲਾ ਲਿਆ ਗਿਆ ਕਿ ਹੁਣ ਹਰਿਆਣਾ ਦੀਆਂ ਸਾਰੀਆਂ ਅਦਾਲਤਾਂ ਅਤੇ ਟ੍ਰਿਬਿਊਨਲ 'ਚ ਹਿੰਦੀ 'ਚ ਕੰਮ ਹੋਵੇਗਾ। ਕੈਬਨਿਟ ਨੇ ਇਸ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਦੱਸ ਦੇਈਏ ਕਿ ਇਸ ਬੈਠਕ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਸਾਰੇ ਮੰਤਰੀ ਪਹੁੰਚੇ। 

ਬੈਠਕ 'ਚ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ ਸੈਂਸ਼ਨ ਦੀ ਤਾਰੀਕਾਂ ਵੀ ਤੈਅ ਕੀਤੀਆਂ ਗਈਆਂ। 20, 21 ਅਤੇ 22 ਜਨਵਰੀ ਨੂੰ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਂਸ਼ਨ ਬੁਲਾਇਆ ਜਾਵੇਗਾ। ਇਸ ਸੈਂਸ਼ਨ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਸ਼ਾਮਲ ਹੋਣਗੇ।


Iqbalkaur

Content Editor

Related News