ਮੱਧ ਪ੍ਰਦੇਸ਼ 'ਚ CM ਮਾਨ ਦਾ ਭਰਵਾਂ ਰੋਡ ਸ਼ੋਅ, ਭਾਜਪਾ ਤੇ ਕਾਂਗਰਸ 'ਤੇ ਲਗਾਏ ਜਨਤਾ ਨੂੰ ਲੁੱਟਣ ਦੇ ਦੋਸ਼

Thursday, Oct 26, 2023 - 03:48 PM (IST)

ਛਤਰਪੁਰ- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਛਤਰਪੁਰ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਮਹਾਰਾਜਪੁਰ ਵਿਧਾਨ ਸਭਾ ਦੇ ਨੌਗਾਂਵ ਨਗਰ ਤੱਕ ਰੋਡ ਸ਼ੋਅ ਕੀਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਅਤੇ ਦਿੱਲੀ 'ਚ ਚੱਲ ਰਹੀ 'ਆਪ' ਸਰਕਾਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਤਾ ਲਈ ਬਿਜਲੀ ਮੁਫ਼ਤ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਯੋਜਨਾਵਾਂ ਚਲਾ ਰਹੇ ਹਨ, ਜਿਨ੍ਹਾਂ ਨੂੰ ਜਨਤਾ ਲਗਾਤਾਰ ਪਸੰਦ ਵੀ ਕਰ ਰਹੀ ਹੈ। ਹੁਣ ਵਾਰੀ ਮੱਧ ਪ੍ਰਦੇਸ਼ ਦੀ ਹੈ, ਜਿੱਥੇ ਦੀ ਜਨਤਾ ਪਰਿਵਰਤਨ ਚਾਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਰਹੀ ਹੈ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਦਰਦਨਾਕ ਮੌਤ

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ-ਕਾਂਗਰਸ ਵਾਲੇ ਚਾਰ ਸਾਲ ਜਨਤਾ ਨੂੰ ਲੁੱਟਦੇ ਹਨ ਅਤੇ ਆਖ਼ਰੀ ਇਕ ਸਾਲ 'ਚ ਲਾਲੀਪੌਪ ਦੇ ਕੇ ਚਲੇ ਜਾਂਦੇ ਹਨ। ਪਰ ਇਸ ਵਾਰ ਇਨ੍ਹਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਉਣਾ। ਕੇਜਰੀਵਾਲ ਦੀਆਂ ਗਾਰੰਟੀਆਂ ਅਨੁਸਾਰ ਹੁਣ ਪੰਜਾਬ ਦੇ 90 ਫ਼ੀਸਦੀ ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਮੁੱਖ ਮੰਤਰੀ ਮਾਨ ਨੇ ਭਾਸ਼ਣ ਦੌਰਾਨ ਕਿਹਾ ਕਿ ਇਸ ਵਾਰ ਮੱਧ ਪ੍ਰਦੇਸ਼ ਦੀ ਜਨਤਾ ਵੀ ਪਰਿਵਰਤਨ ਦਾ ਮਨ ਬਣਾ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੀ ਹੈ। ਇਸ ਦੌਰਾਨ 'ਆਪ' ਉਮੀਦਵਾਰ ਰਾਮਜੀ ਪਟੇਲ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ 'ਚ ਅਤੇ ਸੈਂਕੜੇ ਵਰਕਰਾਂ ਨਾਲ ਤਹਿਸੀਲ ਦਫ਼ਤਰ ਪਹੁੰਚ ਕੇ ਨਾਮਜ਼ਦਗੀ ਦਾਖ਼ਲ ਕੀਤੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News