ਹਰਿਆਣਾ 'ਚ ਜਲਦ ਹੀ ਸ਼ੁਰੂ ਹੋਵੇਗਾ 'ਡਾਇਲ 112'

12/07/2019 4:25:13 PM

ਚੰਡੀਗੜ੍ਹ—ਦੇਸ਼ ਭਰ 'ਚ ਔਰਤਾਂ ਦੇ ਖਿਲਾਫ ਅਪਰਾਧ ਵੱਧਦੇ ਜਾ ਰਹੇ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਅਤੇ ਸੰਸਦ ਤੱਕ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ 'ਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਇਸ ਤਰ੍ਹਾਂ ਦੇ ਸ਼ਰਮਨਾਕ ਕੰਮ ਨਿੰਦਣਯੋਗ ਹਨ। ਅਸੀਂ ਹਰਿਆਣਾ 'ਚ ਇਸ ਦੇ ਖਿਲਾਫ ਕਈ ਕਦਮ ਚੁੱਕੇ ਹਨ। ਇੱਕ ਨਿਊਜ਼ ਏਜੰਸੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਸੀ ਕਿ ਅਸੀਂ ਸਿਰਫ ਔਰਤਾਂ ਦੇ ਪੁਲਸ ਥਾਣੇ ਵੀ ਖੋਲ੍ਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਜਲਦ ਹੀ ਸੂਬੇ 'ਚ 'ਡਾਇਲ 112' ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ।

PunjabKesari

ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਇੱਕ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਹੱਤਿਆ ਮਾਮਲੇ ਤੋਂ ਬਾਅਦ ਦੂਜਾ ਕਾਂਡ ਉਨਾਵ 'ਚ 5 ਦਸੰਬਰ ਨੂੰ ਸਾਹਮਣੇ ਆਇਆ ਸੀ, ਜਿੱਥੇ ਪੀੜਤਾਂ ਨੂੰ ਜਬਰ ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜਿਆ ਗਿਆ। ਕਥਿਤ ਤੌਰ 'ਤੇ ਝੁਲਸੀ ਹੋਈ ਪੀੜਤਾਂ ਖੁਦ ਚੱਲ ਕੇ ਪੁਲਸ ਥਾਣੇ ਜਾ ਕੇ ਬਿਆਨ ਦਰਜ ਕਰਵਾਇਆ। ਅੰਤ ਅੱਜ ਭਾਵ ਸ਼ਨੀਵਾਰ ਨੂੰ ਉਨਾਵ ਪੀੜਤਾਂ ਜ਼ਿੰਦਗੀ ਦੀ ਜੰਗ ਹਾਰ ਗਈ।


Iqbalkaur

Content Editor

Related News