CM ਕੇਜਰੀਵਾਲ ਕਾਂਗਰਸ ਨੂੰ ਪਾਉਣਗੇ ਵੋਟ ਅਤੇ ਰਾਹੁਲ 'ਆਪ' ਨੂੰ ਪਾਉਣਗੇ ਵੋਟ: ਰਾਘਵ ਚੱਢਾ

Wednesday, May 22, 2024 - 01:32 PM (IST)

CM ਕੇਜਰੀਵਾਲ ਕਾਂਗਰਸ ਨੂੰ ਪਾਉਣਗੇ ਵੋਟ ਅਤੇ ਰਾਹੁਲ 'ਆਪ' ਨੂੰ ਪਾਉਣਗੇ ਵੋਟ: ਰਾਘਵ ਚੱਢਾ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਲੋਕ ਸਭਾ ਚੋਣਾਂ ਵਿਚ ਆਪਣੀ ਪਹਿਲੀ ਜਨ ਸਭਾ 'ਚ ਕਿਹਾ ਕਿ ਜਦੋਂ ਰਾਸ਼ਟਰੀ ਰਾਜਧਾਨੀ ਵਿਚ ਚੋਣਾਂ ਹੋਣਗੀਆਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਂਗਰਸ ਲਈ ਵੋਟਿੰਗ ਕਰਨਗੇ ਅਤੇ ਰਾਹੁਲ ਗਾਂਧੀ 'ਆਪ' ਦੇ ਉਮੀਦਵਾਰ ਨੂੰ ਵੋਟ ਪਾਉਣਗੇ। ਬ੍ਰਿਟੇਨ ਤੋਂ ਅੱਖ ਦੀ ਸਰਜਰੀ ਕਰਵਾ ਕੇ ਭਾਰਤ ਪਰਤਣ ਮਗਰੋਂ ਰਾਘਵ ਨੇ ਪਹਿਲੀ ਵਾਰ ਜਨਸਭਾ ਨੂੰ ਸੰਬੋਧਿਤ ਕੀਤਾ।

ਇਹ ਵੀ ਪੜ੍ਹੋ- ਘੱਟ ਰਿਹੈ ਮੁਸਲਮਾਨਾਂ ਦਾ ਸਿਆਸੀ ਦਾਇਰਾ, ਫਿਰ ਵੀ ਵੋਟਾਂ ਲਈ ਮਚਿਆ ਹੈ 'ਘਮਸਾਨ'

ਦੱਖਣੀ ਦਿੱਲੀ ਲੋਕ ਸਭਾ ਖੇਤਰ 'ਚ ਆਪਣੀ ਪਾਰਟੀ ਦੇ ਉਮੀਦਵਾਰ ਸਹੀਰਾਮ ਪਹਿਲਵਾਨ ਦੇ ਸਮਰਥਨ ਵਿਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰਦਿਆਂ ਰਾਘਵ ਨੇ ਕਿਹਾ ਕਿ ਮੈਂ ਇੱਥੇ ਆਪਣੇ ਭਰਾ ਦਾ ਸਮਰਥਨ ਕਰਨ ਆਇਆ ਹਾਂ, ਸਿਰਫ਼ ਇਸ ਲਈ ਨਹੀਂ ਕਿ ਉਹ ਇਕ ਚੰਗੇ ਇਨਸਾਨ ਹਨ, ਸਗੋਂ ਇਸ ਲਈ ਵੀ ਕਿ ਇਹ ਚੋਣਾਂ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਨ ਸਭਾ ਵਿਚ ਕਿਹਾ ਕਿ ਤੁਹਾਡੀ ਵੋਟ 'ਤੇ ਹੀ ਤੁਹਾਡੇ ਬੱਚਿਆਂ ਦਾ ਭਵਿੱਖ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ

ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਲੰਬੇ ਸਮੇਂ ਤੱਕ ਰਾਘਵ ਚੱਢਾ ਦੀ ਗੈਰ-ਹਾਜ਼ਰੀ ਦੇ ਸਵਾਲਾਂ 'ਤੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਚੱਢਾ ਨੂੰ ਅੱਖ ਦੀ ਗੰਭੀਰ ਬੀਮਾਰੀ ਹੋ ਗਈ ਹੈ ਅਤੇ ਇਸ ਤੋਂ ਉਨ੍ਹਾਂ ਦੀ ਅੱਖ ਦੀ ਰੌਸ਼ਨੀ ਵੀ ਜਾ ਸਕਦੀ ਹੈ। ਰਾਘਵ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਦੀ ਸੱਤਾ ਸੰਭਾਲੀ ਹੈ ਤਾਂ ਇੱਥੋਂ ਦੇ ਲੋਕਾਂ ਨੇ ਬਿਜਲੀ, ਦਵਾਈ, ਪਾਣੀ, ਸਕੂਲ ਫ਼ੀਸ 'ਤੇ ਪ੍ਰਤੀ ਮਹੀਨਾ ਲੱਗਭਗ 18,000 ਰੁਪਏ ਦੀ ਬਚਤ ਕੀਤੀ ਹੈ ਅਤੇ ਔਰਤਾਂ ਦੇ ਬੱਸ ਕਿਰਾਏ ਦੇ ਖਰਚੇ ਵਿਚ ਵੀ ਬਚਤ ਹੋਈ ਹੈ।

ਇਹ ਵੀ ਪੜ੍ਹੋ- ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

ਰਾਘਵ ਨੇ ਅੱਗੇ ਕਿਹਾ ਕਿ ਇਸ ਦੇ ਬਦਲੇ ਅਸੀਂ ਸਿਰਫ਼ ਵੋਟਾਂ ਮੰਗ ਰਹੇ ਹਾਂ। ਉਨ੍ਹਾਂ ਕਿਹਾ ਕਿ 25 ਤਾਰੀਖ਼ ਨੂੰ ਝਾੜੂ (ਆਪ ਦਾ ਚੋਣ ਚਿੰਨ੍ਹ) ਦਾ ਬਟਨ ਦਬਾਓ ਅਤੇ ਕੇਜਰੀਵਾਲ ਦਾ ਸਮਰਥਨ ਕਰੋ। ਜਦੋਂ ਰਾਹੁਲ ਗਾਂਧੀ 25 ਮਈ ਨੂੰ ਵੋਟ ਪਾਉਣਗੇ ਤਾਂ ਉਹ 'ਆਪ' ਉਮੀਦਵਾਰ ਨੂੰ ਵੋਟ ਪਾਉਣਗੇ ਅਤੇ ਝਾੜੂ ਦਾ ਚਿੰਨ੍ਹ ਦਬਾਉਣਗੇ। ਇਸ ਤਰ੍ਹਾਂ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਤਾਂ ਉਹ ਕਾਂਗਰਸ ਨੂੰ ਵੋਟ ਪਾਉਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News