PM ਮੋਦੀ ਦੇ ਗੜ੍ਹ 'ਚ ਗਰਜੇ CM ਕੇਜਰੀਵਾਲ, ਅੱਜ ਤੋਂ ਗੁਜਰਾਤ 'ਚ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ
Sunday, Jan 07, 2024 - 03:17 PM (IST)
ਗੁਜਰਾਤ- ਦਿੱਲੀ ਦੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਅੱਜ ਯਾਨੀ ਐਤਵਾਰ ਨੂੰ ਗੁਜਰਾਤ ਦੇ 2 ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਏ ਹਨ। ਪੀ.ਐੱਮ. ਮੋਦੀ ਦੇ ਗੜ੍ਹ 'ਚ ਗਰਜਦੇ ਹੋਏ ਮੁੱਖ ਮੰਤਰੀ ਕੇਜਰੀਵਾਲ ਨੇ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਵਿਧਾਇਕ ਚੈਤਰ ਵਸਾਵਾ ਨੂੰ ਲੋਕ ਸਭਾ 'ਚ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਆਦਿਵਾਸੀ ਵਿਰੋਧੀ ਦੱਸਦੇ ਹੋਏ ਕਿਹਾ ਕਿ ਚੈਤਰ ਵਸਾਵਾ ਨੂੰ ਜ਼ਮਾਨਤ ਮਿਲੇ ਤਾਂ ਠੀਕ ਹੈ ਨਹੀਂ ਤਾਂ ਚੈਤਰ ਵਸਾਵਾ ਜੇਲ੍ਹ ਤੋਂ ਹੀ ਚੋਣ ਲੜਨਗੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਗੁਜਰਾਤ 'ਚ ਆਦਿਵਾਸੀ ਸਮਾਜ ਲਈ ਕੁਝ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ ਕਿ ਅਗਲੇ 30 ਸਾਲ ਵੀ ਤੁਸੀਂ ਵੋਟ ਦੇ ਦਿਓ, ਪਰ ਇਹ ਕੁਝ ਨਹੀਂ ਕਰਨਗੇ।
ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਚੈਤਰ ਵਸਾਵਾ ਸ਼ੇਰ ਹਨ ਅਤੇ ਭਾਜਪਾ ਉਨ੍ਹਾਂ ਨੂੰ ਜ਼ਿਆਦਾ ਦਿਨ ਤੱਕ ਜੇਲ੍ਹ 'ਚ ਨਹੀਂ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਸਾਵਾ ਨੂੰ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਭਾਜਪਾ ਨੂੰ ਅੱਜ ਤੋਂ ਗੁਜਰਾਤ 'ਚ ਉਲਟੀ ਗਿਣਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਚੈਤਰ ਵਸਾਵਾ ਨੂੰ ਭਾਜਪਾ ਨੇ ਇਸ ਲਈ ਜੇਲ੍ਹ ਭੇਜਿਆ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਚੈਤਰ ਅੱਗੇ ਵਧ ਗਿਆ ਤਾਂ ਆਦਿਵਾਸੀ ਸਮਾਜ ਅੱਗ ਵਧ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੁਹਾਨੂੰ ਲੜਨੀਆਂ ਪੈਣਗੀਆਂ। ਜੇਕਰ ਚੈਤਰ ਵਸਾਵਾ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਤੁਸੀਂ ਚੈਤਰ ਦੀ ਫੋਟੋ ਲੈ ਕੇ ਘਰ-ਘਰ ਜਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8