ਸ਼ੈਲੀ ਓਬਰਾਏ ਨੂੰ CM ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ- ''ਦਿੱਲੀ ਦੀ ਜਨਤਾ ਜਿੱਤ ਗਈ, ਗੁੰਡਾਗਰਦੀ ਹਾਰ ਗਈ''

Wednesday, Feb 22, 2023 - 04:04 PM (IST)

ਸ਼ੈਲੀ ਓਬਰਾਏ ਨੂੰ CM ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ- ''ਦਿੱਲੀ ਦੀ ਜਨਤਾ ਜਿੱਤ ਗਈ, ਗੁੰਡਾਗਰਦੀ ਹਾਰ ਗਈ''

ਨਵੀਂ ਦਿੱਲੀ- ਦਿੱਲੀ ਮੇਅਰ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੀ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦਕਿ ਗੁਪਤਾ ਨੂੰ 116 ਵੋਟਾਂ ਮਿਲੀਆਂ। ਵੋਟਾਂ ਦਿੱਲੀ ਦੇ ਸਿਵਿਕ ਸੈਂਟਰ 'ਚ ਪਈਆਂ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਆਮ ਆਦਮੀ ਪਾਰਟੀ ਜਿੱਤੀ ਚੋਣ, ਡਾ. ਸ਼ੈਲੀ ਓਬਰਾਏ ਬਣੀ ਦਿੱਲੀ ਦੀ ਮੇਅਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੈਲੀ ਓਬਰਾਏ ਮੇਅਰ ਚੁਣੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਗੁੰਡੇ ਹਾਰ ਗਏ, ਜਨਤਾ ਜਿੱਤ ਗਈ। ਦਿੱਲੀ ਨਗਰ ਨਿਗਮ 'ਚ ਅੱਜ ਦਿੱਲੀ ਦੀ ਜਨਤਾ ਦੀ ਜਿੱਤ ਹੋਈ ਅਤੇ ਗੁੰਡਾਗਰਦੀ ਦੀ ਹਾਰ। ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ 'ਤੇ ਦਿੱਲੀ ਦੀ ਜਨਤਾ ਨੂੰ ਵਧਾਈ।

PunjabKesari

ਇਹ ਵੀ ਪੜ੍ਹੋ-  CBI ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ 'ਤੇ ਸਿਸੋਦੀਆ ਦਾ ਬਿਆਨ ਆਇਆ ਸਾਹਮਣੇ

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 17 ਫਰਵਰੀ ਨੂੰ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਤਾਰੀਖ਼ ਤੈਅ ਕਰਨ ਲਈ ਦਿੱਲੀ ਨਗਰ ਨਿਗਮ (MCD) ਦੀ ਪਹਿਲੀ ਬੈਠਕ ਬੁਲਾਉਣ ਲਈ 24 ਘੰਟਿਆਂ ਅੰਦਰ ਨੋਟਿਸ ਜਾਰੀ ਕਰਨ ਦਾ ਆਦੇਸ਼ ਦਿੱਤਾ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਮੇਅਰ ਅਹੁਦੇ ਦੇ ਉਮੀਦਵਾਰ ਓਬਰਾਏ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਇਹ ਆਦੇਸ਼ ਜਾਰੀ ਕੀਤਾ। 'ਆਪ' ਦੇ ਪੱਖ 'ਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਪ ਰਾਜਪਾਲ ਵਲੋਂ MCD 'ਚ ਨਾਮਜ਼ਦ ਮੈਂਬਰ ਮੇਅਰ ਦੀ ਚੋਣ ਕਰਨ ਲਈ ਵੋਟਿੰਗ ਨਹੀਂ ਕਰ ਸਕਦੇ ਹਨ। 


author

Tanu

Content Editor

Related News