5 ਨਵੰਬਰ ਨੂੰ ਜਵਾਲਾਮੁਖੀ ਆਉਣਗੇ ਜੈਰਾਮ ਠਾਕੁਰ, PM ਮੋਦੀ ਲਾਈਵ ਕਰਨਗੇ ਮਾਂ ਜਵਾਲਾ ਦੇ ਦਰਸ਼ਨ

Wednesday, Nov 03, 2021 - 12:48 PM (IST)

ਜਵਾਲਾਮੁਖੀ (ਪੰਕਜ ਸ਼ਰਮਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ 5 ਨਵੰਬਰ ਨੂੰ ਸਵੇਰੇ 8 ਵਜੇ ਜਵਾਲਾਮੁਖੀ ਮੰਦਰ ਵਿਚ ਇਕ ਪ੍ਰੋਗਰਾਮ ’ਚ ਸ਼ਿਰਕਤ ਹੋਣ ਲਈ ਆ ਰਹੇ ਹਨ। ਮੰਦਰ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਇਸ ਸਬੰਧ ’ਚ ਮੰਦਰ ਟਰੱਸਟ ਜਵਾਲਾਮੁਖੀ ਦੀ ਐਮਰਜੈਂਸੀ ਬੈਠਕ ਬੁਲਾਈ ਗਈ, ਜਿਸ ’ਚ ਫ਼ੈਸਲਾ ਲਿਆ ਗਿਆ ਹੈ ਕਿ 5 ਨਵੰਬਰ ਨੂੰ ਮੁੱਖ ਮੰਤਰੀ, ਕੈਬਨਿਟ ਦੇ ਮੈਂਬਰ ਅਤੇ ਵਿਧਾਇਕ ਦਲ ਦੇ ਵੱਡੇ ਨੇਤਾ ਆ ਰਹੇ ਹਨ। 

5 ਨਵੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਧਾਮ ਵਿਚ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਜ਼ਿੰਦਗੀ ’ਤੇ ਆਧਾਰਿਤ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ ਅਤੇ ਉਸ ਦਾ ਪੂਰੇ ਦੇਸ਼ ਵਿਚ ਵਰਚੂਅਲ ਲਾਈਵ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਵਰਚੂਅਲ ਤਰੀਕੇ ਨਾਲ ਮਾਂ ਜਵਾਲਾ ਦੇ ਦਰਸ਼ਨ ਵੀ ਕਰਨਗੇ। 

ਜਵਾਲਾਮੁਖੀ ’ਚ 5 ਨਵੰਬਰ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਉਦਯੋਗ ਮੰਤਰੀ ਵਿਕ੍ਰਮ ਠਾਕੁਰ, ਸੰਸਦ ਮੈਂਬਰ ਕਿਸ਼ਨ ਕਪੂਰ, ਸਥਾਨਕ ਵਿਧਾਇਕ ਅਤੇ ਸੂਬਾਈ ਯੋਜਨਾ ਬੋਰਡ ਦੇ ਉੱਪ ਪ੍ਰਧਾਨ ਰਮੇਸ਼ ਧਵਾਲਾ, ਪ੍ਰਦੇਸ਼ ਭਾਜਪਾ ਮੁਖੀ ਅਵਿਨਾਸ਼ ਰਾਏ ਖੰਨਾ ਅਤੇ ਧਰਮ ਸੰਸਥਾਵਾਂ ਨਾਲ ਜੁੜੇ ਮੰਦਰ ਦੇ ਪੁਜਾਰੀ ਅਤੇ ਕਈ ਗਿਆਨਵਾਨ ਲੋਕ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। 


Tanu

Content Editor

Related News