ਲੈਂਡਿੰਗ ਸਮੇਂ ਮਿੱਟੀ ''ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ
Sunday, Mar 15, 2020 - 02:58 PM (IST)
ਨਾਹਨ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਹੈਲੀਕਾਪਟਰ ਉਸ ਸਮੇਂ ਹਾਦਸਾਗ੍ਰਸਤ ਹੋਣ ਤੋਂ ਬਚ ਗਿਆ ਜਦ ਅੱਜ ਭਾਵ ਐਤਵਾਰ ਜ਼ਿਲਾ ਸਿਰਮੌਰ ਦੇ ਪਾਉਂਟਾ ਸਾਹਿਬ 'ਚ ਲੈਂਡਿਗ ਸਮੇਂ ਦੇ ਟਾਇਰ ਮਿੱਟੀ 'ਚ ਧੱਸ ਗਏ। ਇਸ ਦੌਰਾਨ ਹੈਲੀਕਾਪਟਰ ਬੇਕਾਬੂ ਹੋ ਗਿਆ ਤੇ ਉਸ ਦਾ ਇਕ ਹਿੱਸਾ ਜ਼ਮੀਨ ਨਾਲ ਲੱਗ ਗਿਆ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫਰੀ ਮਚ ਗਈ। ਪ੍ਰਸ਼ਾਸਨ ਸਮੇਤ ਭਾਜਪਾ ਅਹੁਦੇਦਾਰਾਂ ਦੇ ਵੀ ਹੱਥ-ਪੈਰ ਫੁੱਲ ਗਏ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਅੱਜ ਪਾਉਂਟਾ ਸਾਹਿਬ 'ਚ ਸ਼ੁਰੂ ਹੋਈ ਵਰਕਿੰਗ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਪਹੁੰਚੇ ਸਨ। ਹੈਲੀਕਾਪਟਰ ਸੈਕੰਡਰੀ ਵਿਦਿਆਲਾ ਤਾਰੂਵਾਲਾ 'ਚ ਲੈਂਡ ਹੋਇਆ ਸੀ। ਹਾਲਾਂਕਿ ਇਸ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਘਟੀ ਤੇ ਮੁੱਖ ਮੰਤਰੀ ਸਮੇਤ ਹੋਰ ਆਗੂ ਤੁਰੰਤ ਹੈਲੀਕਾਪਟਰ ਤੋਂ ਬਾਹਰ ਆ ਗਏ। ਇਸ ਤੋਂ ਬਾਅਦ ਸਥਾਨਕ ਲੀਡਰਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਵਾਲੀ ਥਾਂ ਲਈ ਰਵਾਨਾ ਹੋ ਗਏ।