ਸੀ.ਐੱਮ. ਜਗਨ ਮੋਹਨ ਰੈੱਡੀ ਅੱਜ ਵਿਜੇਵਾੜਾ ''ਚ 9 ਮੰਦਰਾਂ ਦੇ ਮੁੜ ਨਿਰਮਾਣ ਕੰਮ ਦੀ ਰੱਖਣਗੇ ਨੀਂਹ

Friday, Jan 08, 2021 - 02:26 AM (IST)

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਸ਼ੁੱਕਰਵਾਰ ਨੂੰ ਵਿਜੇਵਾੜਾ ਵਿੱਚ ਪਿਛਲੀ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਸਰਕਾਰ ਵੱਲੋਂ ਤਬਾਹ ਕੀਤੇ ਗਏ 9 ਮੰਦਰਾਂ ਦੇ ਮੁੜ ਨਿਰਮਾਣ ਕੰਮ ਲਈ ਭੂਮੀ ਪੂਜਨ ਵਿੱਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ- ਬਦਾਯੂੰ ਗੈਂਗਰੇਪ-ਮਰਡਰ ਦਾ ਮੁੱਖ ਦੋਸ਼ੀ ਗ੍ਰਿਫਤਾਰ, 50 ਹਜ਼ਾਰ ਰੁਪਏ ਦਾ ਸੀ ਇਨਾਮ

ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੁਰਗਾ ਮੰਦਰ ਵਿੱਚ 77 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਅੱਠ ਵਿਕਾਸ ਕੰਮਾਂ ਦੀ ਨੀਂਹ ਵੀ ਰੱਖਣਗੇ। ਉਹ ਅੱਜ ਸਵੇਰੇ ਕਰੀਬ 11 ਵਜੇ ਸਨੀਸਵਰਾ ਸਵਾਮੀ ਮੰਦਰ ਦੇ ਨਿਰਮਾਣ ਥਾਂ 'ਤੇ ਦੋ ਸ਼ੀਲਪੱਟਾ ਦਾ ਉਦਘਾਟਨ ਵੀ ਕਰਨਗੇ। ਬਾਅਦ ਵਿੱਚ, ਮੁੱਖ ਮੰਤਰੀ ਇੰਦਰਕੀਲਾਦਰੀ ਦੇ ਦੁਰਗਾ ਮੰਦਰ  ਜਾਣਗੇ।
ਇਹ ਵੀ ਪੜ੍ਹੋ- ਕੋਰੋਨਾ ਦੇ ਵੱਧਦੇ ਮਾਮਲਿਆਂ 'ਤੇ ਕੇਂਦਰ ਨੇ 4 ਸੂਬਿਆਂ ਨੂੰ ਦਿੱਤੀ ਚਿਤਾਵਨੀ

ਵਿਜੇਵਾੜਾ ਵਿੱਚ ਮੁੜ ਨਿਰਮਾਣ ਕੀਤੇ ਜਾਣ ਵਾਲੇ ਮੰਦਰਾਂ ਵਿੱਚ ਰਾਹੂ-ਕੇਤੁ ਮੰਦਰ, ਦੁਰਗਾ ਮੰਦਰ ਜਾਣ ਵਾਲੇ ਰਸਤੇ 'ਤੇ ਸਥਿਤ ਸ਼੍ਰੀ ਅੰਜਨੀ ਸਵਾਮੀ ਮੰਦਰ, ਸ਼੍ਰੀ ਸੀਤਾਮਾ ਵਾਰੀ ਪਡਾਲੁ ਮੰਦਰ, ਦਕਸ਼ਿਣਾਮੁਖਾ ਅੰਜਨੀਸਵਾਮੀ ਮੰਦਰ ਅਤੇ ਸਨੀਸਵਰਾ ਸਵਾਮੀ ਮੰਦਰ ਸ਼ਾਮਲ ਹਨ।
ਇਹ ਵੀ ਪੜ੍ਹੋ- ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਬੋਲੇ ਜਿਆਣੀ, ਪੰਜਾਬ 'ਚ ਲਾਅ ਐਂਡ ਆਰਡਰ 'ਤੇ ਕੀਤੀ ਗੱਲ

ਇਨ੍ਹਾਂ ਤੋਂ ਇਲਾਵਾ ਸ਼੍ਰੀ ਦਸਾਨਜਨੇ ਸਵਾਮੀ ਵਾਰੀ ਮੰਦਰ, ਬੋਧੁ ਬੋੱਮਾ, ਸ਼੍ਰੀ ਵੀਰਾ ਬਾਬੂ ਸਵਾਮੀ ਮੰਦਰ (ਪੁਲਸ ਕੰਟਰੋਲ ਰੂਮ ਦੇ ਕੋਲ) ਅਤੇ ਗਊ ਸ਼ਾਲਾ ਕ੍ਰਿਸ਼ਣ ਮੰਦਰ ਵੀ ਸ਼ਾਮਲ ਹਨ ਜਿਨ੍ਹਾਂ ਦਾ ਮੁੜ ਨਿਰਮਾਣ ਕੀਤਾ ਜਾਣਾ ਹੈ।

ਸੂਬੇ ਵਿੱਚ ਪਿਛਲੀ ਚੰਦਰਬਾਬੂ ਨਾਇਡੂ ਸਰਕਾਰ ਵੱਲੋਂ ਤਬਾਹ ਕੀਤੇ ਗਏ ਮੰਦਰਾਂ ਦੇ ਮੁੜ ਨਿਰਮਾਣ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਪਹਿਲ ਕੀਤੀ ਅਤੇ ਟੀ.ਡੀ.ਪੀ. ਸਰਕਾਰ ਦੇ ਕਾਲ ਵਿੱਚ ਤਬਾਹ ਕੀਤੇ ਗਏ 9 ਮੰਦਰਾਂ ਦੇ ਮੁੜ ਨਿਰਮਾਣ ਦਾ ਫੈਸਲਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News