ਮੁੱਖ ਮੰਤਰੀ ਸ਼ਿਵਰਾਜ ਦੇ ਕਾਫਲੇ ਨੂੰ ਰਸਤਾ ਨਾ ਦੇਣਾ ਨੌਜਵਾਨ ਨੂੰ ਪਿਆ ਮਹਿੰਗਾ
Tuesday, Jun 27, 2017 - 01:01 PM (IST)

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਮੰਗਲਵਾਰ ਨੂੰ ਇਕ ਨੌਜਵਾਨ ਵੱਲੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਾਫਲੇ ਨੂੰ ਰਸਤਾ ਨਾ ਦਿੱਤੇ ਜਾਣ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਵੀ ਗੱਡੀ ਤੋਂ ਉਤਰਨ ਤੋਂ ਨਾ ਸਿਰਫ ਇਨਕਾਰ ਕਰ ਦਿੱਤਾ, ਸਗੋਂ ਪੁਲਸ ਨੂੰ ਗੱਡੀ ਲਿਜਾਉਣ ਤੋਂ ਵੀ ਰੋਕ ਦਿੱਤਾ। ਇਸ ਤੋਂ ਬਾਅਦ ਉਸ ਦੀ ਗੱਡੀ ਨੂੰ ਪੁਲਸ ਕਰੇਨ ਨਾਲ ਚੁੱਕ ਕੇ ਥਾਣੇ ਤੱਕ ਲੈ ਕੇ ਗਈ।
ਭੋਪਾਲ ਉੱਤਰ ਪੁਲਸ ਸੁਪਰਡੈਂਟ ਅਰਵਿੰਦ ਸਕਸੈਨਾ ਨੇ ਦੱਸਿਆ ਕਿ ਸਵੇਰੇ ਰਾਜਧਾਨੀ ਦੇ ਕੋਹੇਫਿਜਾ ਥਾਣਾ ਖੇਤਰ ਤੋਂ ਲੰਘ ਰਹੇ ਮੁੱਖ ਮੰਤਰੀ ਚੌਹਾਨ ਦੇ ਕਾਫਲੇ ਦੇ ਰਸਤੇ 'ਚ ਇਕ ਗੱਡੀ ਆ ਰਹੀ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਗੱਡੀ ਨੇ ਮੁੱਖ ਮੰਤਰੀ ਦੇ ਕਾਫਲੇ ਨੂੰ ਰਸਤਾ ਨਹੀਂ ਦਿੱਤਾ। ਥੋੜ੍ਹਾ ਅੱਗੇ ਜਾ ਕੇ ਪੁਲਸ ਨੇ ਘੇਰਾਬੰਦੀ ਕਰ ਕੇ ਉਸ ਗੱਡੀ ਨੂੰ ਰੋਕਿਆ ਅਤੇ ਉਸ 'ਚ ਸਵਾਰ ਅੰਬਿਕਾ ਤਿਵਾੜੀ ਨਾਂ ਦੇ ਨੌਜਵਾਨ ਨੂੰ ਗੱਡੀ ਤੋਂ ਉਤਰਨ ਲਈ ਕਿਹਾ।
ਨੌਜਵਾਨ ਕਾਫੀ ਕੋਸ਼ਿਸ਼ ਤੋਂ ਬਾਅਦ ਗੱਡੀ 'ਚੋਂ ਉਤਰਿਆ ਪਰ ਰਾਜਧਾਨੀ ਵਾਸੀ ਆਪਣੀ ਪ੍ਰਭਾਵਸ਼ਾਲੀ ਪਿਤਾ ਦਾ ਰੁਤਬਾ ਦਿਖਾਉਂਦੇ ਹੋਏ ਗੱਡੀ ਨੂੰ ਪੁਲਸ ਥਾਣੇ ਲਿਜਾਉਣ ਤੋਂ ਇਨਕਾਰ ਕਰ ਦਿੱਤਾ। ਗੱਡੀ ਨੂੰ ਕੁਝ ਦੂਰ ਤੱਕ ਕਰੇਨ ਰਾਹੀਂ ਥਾਣੇ ਲਿਆਂਦਾ ਗਿਆ। ਸਕਸੈਨਾ ਅਨੁਸਾਰ ਨੌਜਵਾਨ 'ਤੇ ਸੜਕ 'ਤੇ ਕਿਸੇ ਕਾਫਲੇ 'ਚ ਰੁਕਾਵਟ ਪੈਦਾ ਕਰਨ ਸੰਬੰਧੀ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਜੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਨੌਜਵਾਨ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।