ਪੁਲਸ ਯਾਦਗਿਰੀ ਦਿਵਸ ਦੇ ਮੌਕੇ ''ਤੇ ਉਤਰਾਂਖੰਡ ਦੇ CM ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Sunday, Oct 21, 2018 - 01:13 PM (IST)

ਪੁਲਸ ਯਾਦਗਿਰੀ ਦਿਵਸ ਦੇ ਮੌਕੇ ''ਤੇ ਉਤਰਾਂਖੰਡ ਦੇ CM ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਦੇਹਰਾਦੂਨ-ਉੱਤਰਾਂਖੰਡ ਦੀ ਰਾਜਧਾਨੀ ਦੇਹਰਾਦੂਨ ਸਥਿਤ ਪੁਲਸ ਯਾਦਗਿਰੀ ਦਿਵਸ ਦੇ ਮੌਕੇ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਤ੍ਰਿਵਿੰਦਰਮ ਸਿੰਘ ਰਾਵਤ ਦੁਆਰਾ ਸ਼ਹੀਦ ਪੁਲਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।

PunjabKesari

ਮੁੱਖ ਮੰਤਰੀ ਨੇ ਪ੍ਰੋਗਰਾਮ 'ਚ ਸ਼ਹੀਦ ਐੱਸ. ਆਈ. ਐੱਮ. ਚੰਦਰ ਸਿੰਘ ਰਾਣਾ ਰੇਡੀਓ ਆਪਰੇਟਰ ਜਗਦੀਸ਼ ਚੰਦਰ ਭੱਟ, ਆਈ. ਆਰ. ਬੀ. ਦੇ ਕਾਂਸਟੇਬਲ ਰਮੇਸ਼ ਕੁਮਾਰ ਅਤੇ ਪੌੜੀ ਦੇ ਕਾਂਸਟੇਬਲ ਸੁਭਾਸ਼ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ 'ਚ ਡੀ. ਜੀ. ਪੀ. ਅਨਿਲ ਰਤੁਡੀ ਨੇ ਦੱਸਿਆ ਹੈ ਕਿ ਇਸ ਸਾਲ ਲਗਭਗ 414 ਪੁਲਸ ਕਰਮਚਾਰੀ ਸ਼ਹੀਦ ਹੋਏ ਹਨ।

ਜਗਦੀਸ਼ ਚੰਦਰ ਭੱਟ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਲੜਦੇ ਹੋਏ 18 ਅਗਸਤ 1999 ਨੂੰ ਸ਼ਹੀਦ ਹੋਏ ਸੀ। ਇਸ ਦੇ ਨਾਲ ਹੀ ਚੰਦਰ ਸਿੰਘ ਰਾਣਾ 28 ਸਤੰਬਰ 2011 ਨੂੰ ਜੰਮੂ ਕਸ਼ਮੀਰ 'ਚ ਪਾਕਿਸਤਾਨ ਦੀ ਫਾਇਰਿੰਗ 'ਚ ਸ਼ਹੀਦ ਹੋਏ ਸੀ। ਇਸ ਦੇ ਨਾਲ ਹੋਰ ਕਾਂਸਟੇਬਲ ਰਮੇਸ਼ ਕੁਮਾਰ ਅਤੇ ਪੌਡੀ ਦੇ ਕਾਂਸਟੇਬਲ ਸੁਭਾਸ਼ ਇਸ ਸਾਲ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ।


Related News