ਗੁਜਰਾਤ ਪਹੁੰਚੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਕਿਹਾ- ''ਲੋਕਤੰਤਰ ਨੂੰ ਬਚਾਉਣ ਲਈ ਤੁਹਾਡੇ ਕੋਲ ਆਏ ਹਾਂ''
Friday, Mar 15, 2024 - 06:32 PM (IST)
ਗੁਜਰਾਤ- ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਚੋਣ ਕੈਂਪੇਨ ਦਾ ਆਗਾਜ਼ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੂਚ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਆਮ ਆਦਮੀ ਪਾਰਟੀ ਗੁਜਰਾਤ ਦੀਆਂ 2 ਸੀਟਾਂ 'ਤੇ ਚੋਣ ਲੜ ਰਹੀ ਹੈ। ਇੰਡੀਆ ਗਠਜੋੜ 'ਚ 'ਆਪ' ਨੂੰ ਭਰੂਚ ਅਤੇ ਭਾਵਨਗਰ ਸੀਟ ਮਿਲੀ ਹੈ। ਜਿਸ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੇਸ਼ ਮਕਵਾਨਾ, ਚੈਤਰ ਵਸਾਵਾ ਨੂੰ ਟਿੱਕਟ ਮਿਲੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰਾਂ ਦੀ ਰੱਖਿਆ ਕਰਨ ਵਾਲਾ ਹੀ ਅਸਲੀ ਨੇਤਾ ਕਹਾਉਂਦਾ ਹੈ, ਨੇਤਾ ਉਹ ਹੁੰਦਾ ਹੈ ਜੋ ਜਨਤਾ ਦੇ ਅਧਿਕਾਰਾਂ 'ਤੇ ਡਾਕਾ ਨਾ ਮਾਰੇ ਅਤੇ ਦੁੱਖ-ਸੁੱਖ ਦਾ ਸਾਥੀ ਹੋਵੇ। ਉਨ੍ਹਾਂ ਕਿਹਾ ਗੁਜਰਾਤ 'ਚ ਕੇਜਰੀਵਾਲ ਦਾ ਮਤਲਬ ਇਹ ਹੈ ਕਿ ਕੇਜਰੀਵਾਲ ਦੀ ਸੋਚ ਗੁਜਰਾਤ ਤੋਂ ਨਿਕਲ ਕੇ ਸੰਸਦ 'ਚ ਪਹੁੰਚੇ ਤੇ ਇਹ ਸਾਡਾ ਨਾਅਰਾ ਹੈ। ਉਨ੍ਹਾਂ ਕਿਹਾ ਅੱਜ ਅਸੀਂ ਗੁਜਰਾਤ ਵਾਸੀਆਂ ਨੂੰ ਧੰਨਵਾਦ ਕਰਨ ਲਈ ਆਏ ਹਨ ਅਤੇ ਗੁਜਰਾਤ ਦਾ ਨਾਂ ਇਤਿਹਾਸ 'ਚ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਉਨ੍ਹਾਂ ਕਿਹਾ ਜੇਕਰ ਇਤਿਹਾਸ 'ਚ ਲਿਖਿਆ ਜਾਵੇ ਕਿ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਲਈ ਕਿਸ ਦਾ ਯੋਗਦਾਨ ਸੀ ਤਾਂ ਸੁਨਿਹਰੀ ਅੱਖਰਾਂ 'ਚ ਲਿਖਿਆ ਜਾਵੇਗਾ 'ਗੁਜਰਾਤ'। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ 'ਚ ਹੈ ਇਸ ਲਈ ਬਾਬਾ ਸਾਬ੍ਹ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਕਿਉਂਕਿ ਜੇਕਰ ਸੰਵਿਧਾਨ ਹੀ ਨਹੀਂ ਰਿਹਾ ਤਾਂ ਦੇਸ਼ ਹੀ ਨਹੀਂ ਰਹੇਗਾ ਇਹ ਸੋਚ ਕੇ ਹੀ ਇੰਡਿਆ ਗਠਜੋੜ ਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ । ਇਸ ਦੌਰਾਨ ਉਨ੍ਹਾਂ ਕਿਹਾ ਅਸੀਂ ਕੰਮ ਦੀ ਸਿਆਸਤ ਕਰਦੇ ਹਾਂ ਨਾਂ ਦੀ ਨਹੀਂ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ
ਭਗਵੰਤ ਮਾਨ ਨੇ ਕਿਹਾ 16 ਮਾਰਚ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਦੋ ਸਾਲ ਹੋ ਜਾਣਗੇ। ਉਨ੍ਹਾਂ ਕਿਹਾ ਆਮ ਤੌਰ 'ਤੇ ਸੁੰਹ ਸਮਾਗਮ ਰਾਜਭਵਨ ਹੁੰਦਾ ਹੈ ਜਾਂ ਮੁੱਖ ਮੰਤਰੀ ਆਪਣੇ ਨਿਵਾਸ 'ਚ ਕਰਵਾਉਂਦਾ ਅਤੇ ਜਾਂ ਫਿਰ ਕਿਸੇ ਸਟੇਡੀਅਮ 'ਚ ਹੁੰਦਾ ਹੈ ਪਰ ਪੰਜਾਬ ਦੀ ਸੁੰਹ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਪਿੰਡ ਹੋਇਆ ਸੀ। ਇਸ ਲਈ ਕੱਲ੍ਹ ਵੀ ਉੱਥੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਜਦਾ ਕਰਨ ਲਈ ਮੱਥਾ ਟੇਕਣ ਜਾ ਰਿਹਾ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਅਸੀਂ ਝਾੜੂ ਨਾਲ ਪਹਿਲਾਂ ਦੁਕਾਨ ਜਾ ਘਰ ਸਾਫ਼ ਕਰਦੇ ਸੀ ਪਰ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪੂਰਾ ਦੇਸ਼ ਸਾਫ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਾਮੂਲੀ ਰੰਜਿਸ਼ ਨੇ ਧਾਰਿਆ ਖੂਨੀ ਰੂਪ, ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੁਣ ਗੁਜਰਾਤ ਤੋਂ ਦੋ ਸੰਸਦ ਮੈਂਬਰ ਦੇ ਦਿਓ ਤੁਸੀਂ ਦੇਖਿਓ ਜਦੋਂ ਸੰਸਦ ਚੱਲ ਰਹੀ ਹੋਵੇਗੀ ਤਾਂ ਗੁਜਰਾਤ ਦੇ ਹੱਕਾਂ ਲਈ ਆਵਾਜ਼ ਨਾ ਉੱਠੀ ਹੋਵੇ ਤਾਂ ਇਸ ਦੀ ਜ਼ਿੰਮੇਵਾਰੀ ਅਸੀਂ ਖੁਦ ਲਵਾਂਗੇ। ਉਨ੍ਹਾਂ ਕਿਹਾ ਅਸੀਂ ਦੇ ਭਗਤ ਲੋਕ ਹਾਂ ਅਸੀਂ ਦੇਸ਼ ਨੂੰ ਵੰਡਣ ਅਤੇ ਦੇਸ਼ ਦੇ ਟੁੱਕੜੇ ਨਹੀਂ ਹੋਣ ਦਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8