''ਸ਼ਰਾਬ ਘੋਟਾਲਾ ਫਰਜ਼ੀ ਹੈ'': ਕੇਜਰੀਵਾਲ ਦਾ ਦਾਅਵਾ, ''PM ਨੇ ਕਬੂਲਿਆ, ਉਨ੍ਹਾਂ ਕੋਲ ਕੋਈ ਸਬੂਤ ਨਹੀਂ''

Friday, May 24, 2024 - 07:16 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਕ ਕਿਹਾ ਕਿ ਭਾਜਪਾ ਸਰਕਾਰ ਅਤੇ ਮੋਦੀ ਜੀ ਪਿਛਲੇ ਦੋ ਸਾਲਾਂ ਤੇ ਇਹ ਆਖ ਰਹੇ ਹਨ ਕਿ 100 ਕਰੋੜ ਰੁਪਏ ਦਾ ਘੋਟਾਲਾ ਹੋਇਆ ਹੈ। ਇਨ੍ਹਾਂ ਨੇ ਮੈਨੂੰ ਗ੍ਰਿਫਤਾਰ ਕੀਤਾ, ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ, ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਨੇ 500 ਤੋਂ ਜ਼ਿਆਦਾ ਰੇਡਾਂ ਮਾਰੀਆਂ ਪਰ ਕੁਝ ਰਿਕਵਰੀ ਨਹੀਂ ਹੋਈ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਅਨੁਭਵੀ ਚੋਰ ਹਾਂ ਇਸ ਲਈ ਸ਼ਰਾਬ ਘੋਟਾਲੇ 'ਚ ਕੋਈ ਰਿਕਵਰੀ ਨਹੀਂ ਹੋਈ। ਇਸ ਗੱਲ ਨੂੰ ਲੁਕਾਉਣ ਲਈ ਇਹ ਆਖ ਰਹੇ ਹਨ ਕਿ ਮੈਂ ਅਨੁਭਵੀ ਚੋਰ ਹਾਂ। 

ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ ਸਾਹਮਣੇ ਇਹ ਮੰਨਿਆ ਹੈ ਕਿ ਦਿੱਲੀ ਦੇ ਝੂਠੇ ਸ਼ਰਾਬ ਘੋਟਾਲੇ 'ਚ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਹੁਣ ਤਕ ਇਕ ਪੈਸੇ ਦੀ ਰਿਕਵਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੁਸੀਂ ਜਦੋਂ ਇਹ ਮੰਨ ਹੀ ਲਿਆ ਹੈ ਕਿ ਇਸ ਮਾਮਲੇ 'ਚ ਤੁਹਾਡੀ ਈ.ਡੀ. ਅਤੇ ਸੀ.ਬੀ.ਆਈ. ਕੋਲ ਕੋਈ ਸਬੂਤ ਅਤੇ ਰਿਕਵਰੀ ਨਹੀਂ ਹੈ ਤਾਂ ਸਾਰਿਆਂ ਨੂੰ ਛੱਡ ਦਿਓ। 


Rakesh

Content Editor

Related News