ਜੰਤਰ-ਮੰਤਰ 'ਚ CM ਕੇਜਰੀਵਾਲ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ, ਬੋਲੇ- ਅਸੀਂ ਇੱਥੇ ਭੀਖ ਮੰਗਣ ਨਹੀਂ ਆਏ

02/08/2024 7:33:12 PM

ਨਵੀਂ ਦਿੱਲੀ- ਦਿੱਲੀ ਦੇ ਜੰਤਰ-ਮੰਤਰ 'ਚ ਕੇਂਦਰ ਸਰਕਾਰ ਦੀਆਂ ਟੈਕਸ ਨੀਤੀਆਂ ਦੇ ਖਿਲਾਫ ਕੇਰਲ ਸਰਕਾਰ ਵੀਰਵਾਰ ਨੂੰ ਪ੍ਰਦਰਸ਼ਨ ਕਰ ਰਹੀ ਹੈ। ਇਸ ਵਿਚ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀ.ਪੀ.ਐੱਮ. ਦੇ ਜਨਰਲ ਸਕੱਤਰ ਆਗੂ ਸੀਤਾਰਾਮ ਯੇਚੁਰੀ ਸ਼ਾਮਲ ਹੋਏ। 

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੀ ਸੀ ਕਿ ਅੱਜ ਦੇਸ਼ ਨੂੰ ਅੱਜ ਇਹ ਦਿਨ ਵੀ ਦੇਖਣਾ ਪਵੇਗਾ, ਇਹ ਜੰਤਰ-ਮੰਤਰ ਓਹ ਥਾਂ ਹੈ ਜਿੱਥੇ ਇਸ ਦੇਸ਼ ਦੇ ਜਨਤਾ ਸਰਕਾਰਾਂ ਦੇ ਐਕਸਪੋਟੇਸ਼ਨ ਤੋਂ ਤੰਗ ਆ ਕੇ ਇੱਥੇ ਧਰਨਾ ਪ੍ਰਦਰਸ਼ਨ ਕਰਨ ਆਉਂਦੀ ਹੈ ਪਰ ਅੱਜ ਇੱਥੇ ਕੇਰਲ ਦੇ ਮੁੱਖ ਮੰਤਰੀ ਨੂੰ ਆਪਣੇ ਸਾਰੇ ਕੰਮਕਾਜ ਛੱਡ ਕੇ ਕੇਰਲ ਤੋਂ ਇੱਥੇ ਦਿੱਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਧਰਨਾ-ਪ੍ਰਦਰਸ਼ਨ ਕਰਨ ਲਈ ਆਉਣਾ ਪਿਆ। 

ਇਹ ਵੀ ਪੜ੍ਹੋ- ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ

ਇਹ ਵੀ ਪੜ੍ਹੋ- ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ

ਕੇਜਰੀਵਾਲ ਨੇ ਕਿਹਾ ਕਿ ਅੱਜ ਲਗਭਗ ਅੱਧੇ ਸੂਬਿਆਂ 'ਚ ਵਿਰੋਧੀ ਧਿਰ ਦੀਆਂ ਸਰਕਾਰਾਂ ਹਨ ਅਤੇ ਅੱਧੇ ਸੂਬਿਆਂ 'ਚ ਉਨ੍ਹਾਂ ਦੀਆਂ ਸਰਕਾਰਾਂ ਹਨ। ਅੱਜ ਕੇਲਰ ਦੇ ਮੁੱਖ ਮੰਤਰੀ ਇੱਥੇ ਆਪਣੇ ਘਰ ਲਈ ਪੈਸੇ ਮੰਗਣ ਨਹੀਂ ਆਏ। ਉਹ ਕੇਰਲ ਦੀ ਜਨਤਾ ਲਈ ਫੰਡ ਲੈਣ ਲਈ ਆਏ ਹਨ। ਮੈਂ ਇੱਥੇ ਦਿੱਲੀ ਦੀ ਜਨਤਾ ਦਾ ਹੱਕ ਮੰਗਣ ਆਇਆ ਹਾਂ। ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਅਸੀਂ ਇੱਥੇ ਭੀਖ ਮੰਗਣ ਲਈ ਇਕੱਠੇ ਨਹੀਂ ਹੋਏ।  

ਇਹ ਵੀ ਪੜ੍ਹੋ- ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹਾ ਜਿਹਾ ਰਹੇਗਾ ਮੌਸਮ


Rakesh

Content Editor

Related News