ਦਿੱਲੀ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਕੇਜਰੀਵਾਲ ਦੀ ਅਪੀਲ- ਜਿੱਥੇ ਹੋ, ਉੱਥੇ ਹੀ ਰਹੋ
Saturday, Mar 28, 2020 - 05:42 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ 'ਚ ਜੰਗ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਟੀ. ਵੀ. ਅਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਪ੍ਰਵਾਸੀ ਮਜ਼ਦੂਰ ਦਿੱਲੀ ਛੱਡ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਕੇਜਰੀਵਾਲ ਨੇ ਇਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਰੋਨਾ ਨੂੰ ਹਰਾਉਣਾ ਹੈ ਤਾਂ ਜਿੱਥੇ ਹੋ, ਉੱਥੇ ਹੀ ਰਹੋ। ਦਿੱਲੀ ਛੱਡ ਕੇ ਨਾ ਜਾਓ। ਉਨ੍ਹਾਂ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਲਾਕ ਡਾਊਨ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਪਰ ਇਸ ਮਹਾਮਾਰੀ ਨੂੰ ਹਰਾਉਣਾ ਲਈ ਸਾਨੂੰ ਜੰਗ ਲੜਨੀ ਪਵੇਗੀ।
#WATCH Delhi CM Arvind Kejriwal briefs the media on #COVID19 https://t.co/5R3P34cc5E
— ANI (@ANI) March 28, 2020
ਕੇਜਰੀਵਾਲ ਨੇ ਕਿਹਾ ਕਿ ਜਿੱਥੇ ਦੂਜਿਆਂ ਦੇਸ਼ਾਂ 'ਚ ਮਹਾਮਾਰੀ ਜਾਨਾਂ ਲੈ ਰਹੀ ਹੈ ਤਾਂ ਭਗਵਾਨ ਨਾ ਕਰੇ ਸਾਡੇ ਇੱਥੇ ਵੀ ਅਜਿਹਾ ਹੀ ਹੋਵੇ। ਜੇਕਰ ਅਸੀਂ ਵੱਡੀ ਗਿਣਤੀ 'ਚ ਸ਼ਹਿਰ ਛੱਡ ਕੇ ਜਾਵਾਂਗੇ ਤਾਂ ਕੋਰੋਨਾ ਦਾ ਤੇਜ਼ੀ ਨਾਲ ਫੈਲਣ ਦਾ ਵੱਡਾ ਖਤਰਾ ਪੈਦਾ ਹੋ ਜਾਵੇਗਾ। ਅਸੀਂ ਕਿਸੇ ਨੂੰ ਮੁਸ਼ਕਲ ਨਹੀਂ ਆਉਣ ਦੇਵਾਂਗੇ। ਖਾਣ ਤੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਬਾਰਡਰ ਦੇ ਏਰੀਏ ਉਪਰ ਜਿੱਥੇ ਲੋਕ ਇਕੱਠੇ ਹਨ, ਉੱਥੇ ਸਕੂਲਾਂ 'ਚ ਨਾਈਟ ਸ਼ੈਲਟਰ ਦਾ ਇੰਤਜ਼ਾਮ ਕੀਤਾ ਗਿਆ ਹੈ। ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਦਿੱਲੀ ਛੱਡ ਕੇ ਨਾ ਜਾਓ। ਕੇਜਰੀਵਾਲ ਨੇ ਕਿਹਾ ਕਿ 7.5 ਕਿਲੋ ਰਾਸ਼ਨ ਪ੍ਰਤੀ ਵਿਅਕਤੀ 71 ਲੱਖ ਲੋਕਾਂ ਨੂੰ ਰਾਸ਼ੀ ਮੁਫ਼ਤ ਦਿੱਤਾ ਜਾਵੇਗਾ। ਕਰੀਬ 1,000 ਦੁਕਾਨਾਂ 'ਤੇ ਰਾਸ਼ਨ ਪਹੁੰਚ ਗਿਆ ਹੈ। ਅੱਜ ਤੋਂ ਰਾਸ਼ਨ ਵੰਡਣਾ ਸ਼ੁਰੂ ਹੋ ਗਿਆ ਹੈ।