ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

Thursday, Jul 29, 2021 - 05:00 PM (IST)

ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

ਕੁੱਲੂ- ਹਿਮਾਚਲ ਪ੍ਰਦੇਸ਼ 'ਚ ਮੌਸਮ ਦੇ ਕਹਿਰ ਨੇ ਥੋੜ੍ਹੇ ਸਮੇਂ ਅੰਦਰ ਕੁੱਲੂ ਤੋਂ ਲੈ ਕੇ ਲਾਹੌਲ-ਸਪੀਤੀ ਤੱਕ ਜੰਮ ਕੇ ਤਬਾਹੀ ਕੀਤੀ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ। ਮਣੀਕਰਨ ਘਾਟੀ ਦੇ ਬ੍ਰਹਮਾ ਗੰਗਾ ਨਾਲੇ 'ਚ ਦਾਦੇ ਦੇ ਸਾਹਮਣੇ ਪੋਤਾ ਅਤੇ ਰੁੜ੍ਹ ਗਏ। ਸਵੇਰੇ ਕਰੀਬ 6 ਵਜੇ ਆਏ ਹੜ੍ਹ ਸਮੇਂ ਬ੍ਰਹਮਾ ਗੰਗਾ ਹਾਈਡ੍ਰੋ ਪ੍ਰਾਜੈਕਟ 'ਚ ਤਾਇਨਾਤ ਤਕਨੀਸ਼ੀਅਨ ਅਮਿਤ ਨੇ ਸੀਟੀਆਂ ਵਜਾ ਕੇ ਸੌਂ ਰਹੇ ਲੋਕਾਂ ਨੂੰ ਅਲਰਟ ਕੀਤਾ। ਇਸ ਨਾਲ ਕਈ ਲੋਕਾਂ ਦੀ ਜਾਨ ਬਚ ਗਈ। ਅਮਿਤ ਦੀ ਡਿਊਟੀ ਸਵੇਰੇ 7 ਵਜੇ ਤੱਕ ਸੀ। ਬਜ਼ੁਰਗ ਦਾਦਾ ਰੋਸ਼ਨ ਲਾਲ ਦੇ ਸਾਹਮਣੇ 4 ਸਾਲ ਦਾ ਪੋਤਾ ਨਿਕੁੰਜ ਅਤੇ ਉਨ੍ਹਾਂ ਦੀ ਨੂੰਹ ਹੜ੍ਹ ਦੇ ਪਾਣੀ 'ਚ ਰੁੜ੍ਹ ਗਏ। ਦਾਦੇ ਨੇ ਨੂੰਹ ਅਤੇ ਪੋਤੇ ਨੂੰ ਬਚਾਉਣ ਲਈ ਹੱਥ ਵੀ ਦਿੱਤਾ ਸੀ ਪਰ ਹੱਥ ਫੜਨ ਤੋਂ ਪਹਿਲਾਂ ਨੂੰਹ ਅਤੇ ਪੋਤਾ ਤੇਜ਼ ਵਹਾਅ 'ਚ ਰੁੜ੍ਹ ਗਏ। 

ਇਹ ਵੀ ਪੜ੍ਹੋ  : ਹਿਮਾਚਲ ਹਾਦਸਾ :  ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ

ਮਣੀਕਰਨ ਦੇ ਬ੍ਰਹਮਾ ਗੰਗਾ ਨਾਲੇ 'ਚ ਬੁੱਧਵਾਰ ਨੂੰ ਬੱਦਲ ਫਟਣ ਨਾਲ ਆਏ ਹੜ੍ਹ ਨੇ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਦਿੱਤਾ। ਹੜ੍ਹ ਦੀ ਲਪੇਟ 'ਚ ਆਏ ਬ੍ਰਹਮਾ ਗੰਗਾ ਵਾਸੀ 25 ਸਾਲਾ ਪੂਜਾ ਅਤੇ ਉਸ ਦਾ ਚਾਰ ਸਾਲਾ ਪੁੱਤ ਮੌਤ ਦੇ ਮੂੰਹ 'ਚ ਚਲੇ ਗਏ। ਬੱਦਣ ਫਟਣ ਤੋਂ ਬਾਅਦ ਜਦੋਂ ਪਾਣੀ ਮਕਾਨ ਵੱਲ ਆਇਆ ਤਾਂ ਸੁਰੱਖਿਅਤ ਸਥਾਨ 'ਤੇ ਜਾਣ ਲਈ ਪੂਜਾ ਨੇ ਆਪਣੀ ਪਿੱਠ 'ਤੇ 4 ਸਾਲਾ ਪੁੱਤ ਨੂੰ ਬੰਨ੍ਹ ਲਿਆ ਸੀ। ਇਸ ਵਿਚ ਪਿੱਛਿਓਂ ਪਾਣੀ 'ਚ ਰੁੜ੍ਹਦਾ ਹੋਇਆ ਇਕ ਲੱਕੜ ਦਾ ਠੇਲਾ ਆਇਆ ਅਤੇ ਇਸ ਕਾਰਨ ਉਹ ਡਿੱਗ ਗਈ। ਇਸ ਦੌਰਾਨ ਉਸ ਦੇ ਸਹੁਰੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਹੜ੍ਹ ਦੇ ਮੰਜਰ ਨੂੰ ਦੇਖ ਕੇ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਨਾਲੇ ਦਾ ਵਹਾਅ 2 ਮਕਾਨਾਂ ਅਤੇ ਕੈਂਪਿੰਗ ਸਾਈਟ ਵੱਲ ਮੁੜ ਗਿਆ ਸੀ। ਹਾਲਾਂਕਿ ਨਾਲੇ ਦੇ ਭਿਆਨਕ ਰੂਪ ਨੂੰ ਦੇਖ ਕੇ ਕੁਝ ਲੋਕ ਸੁਰੱਖਿਅਤ ਸਥਾਨਾਂ ਵੱਲ ਦੌੜੇ ਪਰ ਚਾਰ ਲੋਕ ਇਸ ਹਾਦਸੇ ਦਾ ਸ਼ਿਕਾਰ ਬਣ ਗਏ। 

ਇਹ ਵੀ ਪੜ੍ਹੋ  : ਹਿਮਾਚਲ ’ਚ ਬਾਰਿਸ਼ ਨੇ ਮਚਾਈ ਤਬਾਹੀ, ਲਾਹੌਲ ’ਚ ਬੱਦਲ ਫਟਣ ਤੋਂ ਬਾਅਦ ਹੜ੍ਹ ’ਚ 10 ਲੋਕ ਲਾਪਤਾ


author

DIsha

Content Editor

Related News