ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ
Monday, Jul 12, 2021 - 11:37 AM (IST)
ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਭਾਗਸੂ ਨਾਗ 'ਚ ਸੋਮਵਾਰ ਸਵੇਰੇ ਅਚਾਨਕ ਬੱਦਲ ਫਟਣ ਤੋਂ ਬਾਅਦ ਹੜ੍ਹ ਆ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰੀ ਇਲਾਕੇ 'ਚ ਵੀ ਅਲਰਟ ਜਾਰੀ ਕਰ ਦਿੱਤਾ ਹੈ। ਹੜ੍ਹ ਦਾ ਪਾਣੀ ਘਰਾਂ ਦੇ ਅੰਦਰ ਦਾਖ਼ਲ ਹੋ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਲਗਜਰੀ ਕਾਰਾਂ ਵਹਿ ਗਈਆਂ। ਦੱਸਣਯੋਗ ਹੈ ਕਿ ਧਰਮਸ਼ਾਲਾ ਦੇ ਭਾਗਸੂ ਨਾਗ 'ਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਹੈ।
#WATCH Flash flood in Bhagsu Nag, Dharamshala due to heavy rainfall. #HimachalPradesh
— ANI (@ANI) July 12, 2021
(Video credit: SHO Mcleodganj Vipin Chaudhary) pic.twitter.com/SaFjg1MTl4
ਹੜ੍ਹ ਕਾਰਨ ਭਾਗਸੂ ਨਾਗ 'ਚ ਛੋਟਾ ਨਾਲਾ ਓਵਰਫਲੋ ਹੋ ਗਿਆ। ਪਾਣੀ ਵਧਣ ਕਾਰਨ ਨਾਲਾ ਭਿਆਨਕ ਨਦੀ 'ਚ ਬਦਲ ਗਿਆ। ਨਾਲੇ ਕੋਲ ਮੌਜੂਦ ਹੋਟਲਾਂ ਨੂੰ ਵੀ ਹੜ੍ਹ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ ਤਰ੍ਹਾਂ ਗੱਡੀਆਂ ਰੁੜ੍ਹ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆਂ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਦੀਆਂ 'ਚ ਉਤਰ ਕੇ ਆਪਣੀ ਜਾਨ ਜ਼ੋਖਮ 'ਚ ਨਾ ਪਾਉਣ। ਪਿਛਲੇ ਦਿਨੀਂ ਹਿਮਾਚਲ ਦੇ ਚੰਬਾ 'ਚ ਵੀ ਬੱਦਲ ਫਟਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।