ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 12 ਸ਼ਰਧਾਲੂਆਂ ਦੀ ਮੌਤ ਤੇ 40 ਲਾਪਤਾ (ਵੀਡੀਓ)

Friday, Jul 08, 2022 - 08:30 PM (IST)

ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 12 ਸ਼ਰਧਾਲੂਆਂ ਦੀ ਮੌਤ ਤੇ 40 ਲਾਪਤਾ (ਵੀਡੀਓ)

ਜੰਮੂ-ਸ਼੍ਰੀ ਅਮਰਨਾਥ ਦੀ ਗੁਫਾ ਨੇੜੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਬੱਦਲ ਫਟਣ ਕਾਰਨ 12 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 40 ਲਾਪਤਾ ਹੋ ਗਏ ਹਨ। ਉਥੇ, ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਬਚਾਅ ਕਾਰਜਾਂ 'ਚ ਜੁਟ ਗਈਆਂ ਹਨ। ਸ਼੍ਰੀ ਅਮਰਨਾਥ ਦੀ ਗੁਫਾ ਨੇੜੇ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਹਨ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਦੱਸਿਆ ਕਿ ਬੱਦਲ ਫਟਣ ਤੋਂ ਬਾਾਅਦ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਬੱਦਲ ਫਟਣ ਤੋਂ ਬਾਅਦ ਸੈਲਾਬ ਟੈਂਟਾਂ ਦਰਮਿਆਨ ਵਹਿਣ ਲੱਗਾ ਸੀ ਜਿਸ ਤੋਂ ਬਾਅਦ ਸ਼ਰਧਾਲੂਆਂ ਦਰਮਿਆਨ ਹਾਹਾਕਾਰ ਮਚ ਗਈ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਅਮਰਨਾਥ ਜੀ ਦੀ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਸਬੰਧ 'ਚ ਮੈਂ LG ਮਨੋਜ ਸਿਨਹਾ ਨਾਲ ਗੱਲਬਾਤ ਕਰ ਸਥਿਤੀ ਦੀ ਜਾਣਕਾਰੀ ਲਈ ਹੈ। NDRF, CRPF, BSF ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗੇ ਹਨ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ।

ਇਹ ਵੀ ਪੜ੍ਹੋ : ਡਾਲਰ ਦੇ ਮੁਕਾਬਲੇ 20 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਯੂਰੋ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News