ਵੱਡੀ ਖ਼ਬਰ : ਹੁਣ ਜੰਮੂ-ਕਸ਼ਮੀਰ 'ਚ ਫੱਟ ਗਿਆ ਬੱਦਲ, ਕਈ ਮੌਤਾਂ ਦਾ ਖਦਸ਼ਾ
Thursday, Aug 14, 2025 - 01:29 PM (IST)

ਨੈਸ਼ਨਲ ਡੈਸਕ : ਹੁਣ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਪਾਡੇਰ ਇਲਾਕੇ ਵਿੱਚ ਬੱਦਲ ਫਟਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ ਹੈ। ਇਸ ਦੇ ਨਾਲ ਹੀ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਜ਼ਰੂਰੀ ਬਚਾਅ ਅਤੇ ਡਾਕਟਰੀ ਪ੍ਰਬੰਧਨ ਪ੍ਰਬੰਧ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਬੱਦਲ ਫੱਟਣ ਕਾਰਨ ਅਚਾਨਕ ਹੜ੍ਹ ਆ ਗਿਆ ਹੈ।
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ।