ਹਿਮਾਚਲ ’ਚ ਬੱਦਲ ਫਟਿਆ, 2 ਮੋਟਰ ਗੱਡੀਆਂ ਰੁੜ੍ਹੀਆਂ
Sunday, Jul 25, 2021 - 10:58 AM (IST)
ਕੁੱਲੂ (ਸ਼ਿਵ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ’ਚ ਆਨੀ ਵਿਖੇ ਸ਼ਨੀਵਾਰ ਬੱਦਲ ਫੱਟਣ ਨਾਲ ਭਾਰੀ ਨੁਕਸਾਨ ਹੋਇਆ। 2 ਮੋਟਰ ਗੱਡੀਆਂ ਹੜ੍ਹ ਦੇ ਪਾਣੀ ’ਚ ਰੁੜ੍ਹ ਗਈਆਂ। ਇਸ ਦੇ ਨਾਲ ਹੀ ਖਾਦਵੀ, ਸਰਟ ਅਤੇ ਤਰਾਲਾ ਪਿੰਡਾਂ ’ਚ ਵੀ ਕਈ ਲੋਕਾਂ ਦੇ ਬਗੀਚਿਆਂ ’ਚ ਮਲਬੇ ਦੇ ਆ ਜਾਣ ਕਾਰਨ ਭਾਰੀ ਨੁਕਸਾਨ ਹੋਇਆ। ਸੰਵਾਸਰ ਕੋਲ ਗੁਗਰਾ-ਜਾਓਂ-ਤਰਾਲਾ ਸੜਕ ਆਵਾਜਾਈ ਲਈ ਬੰਦ ਹੋ ਗਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਹਿਮਾਚਲ ਦਾ ਜਵਾਨ ਹੋਇਆ ਸ਼ਹੀਦ
ਸ਼ਨੀਵਾਰ ਸਵੇਰ ਤੋਂ ਦੁਪਹਿਰ 3 ਵਜੇ ਤੱਕ ਇਲਾਕੇ ’ਚ ਕਈ ਥਾਈਂ ਢਿੱਗਾਂ ਡਿੱਗੀਆਂ ਜਿਸ ਕਾਰਨ ਵੱਖ-ਵੱਖ ਪਿੰਡਾਂ ਦੇ ਲੋਕਾਂ ’ਚ ਡਰ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ 20 ਪਰਿਵਾਰਾਂ ਨੂੰ ਆਪਣੇ ਮਕਾਨ ਖਾਲੀ ਕਰਨ ਲਈ ਕਿਹਾ ਹੈ। ਦੁਪਹਿਰ ਵੇਲੇ ਇਕ ਮੋਟਰ ਗੱਡੀ ਜਿਸ ਵਿਚ ਕੁਝ ਸੈਲਾਨੀ ਸਵਾਰ ਸਨ, ਢਿੱਗਾਂ ਦੀ ਲਪੇਟ ’ਚ ਆ ਗਈ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੋਟਰ ਗੱਡੀ ਨੁਕਸਾਨੀ ਗਈ। ਪਹਾੜਾਂ ਤੋਂ ਲਗਾਤਾਰ ਪੱਥਰ ਡਿੱਗਣ ਕਾਰਨ ਕਈ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ।
ਇਹ ਵੀ ਪੜ੍ਹੋ : ਜੰਮੂ ਪੁਲਸ ਨੇ ਸਰਹੱਦੀ ਇਲਾਕੇ 'ਚ IED ਸਮੱਗਰੀ ਲਿਜਾ ਰਹੇ ਡਰੋਨ ਨੂੰ ਸੁੱਟਿਆ