ਅਯੁੱਧਿਆ ''ਚ ਲਾਗੂ ਹੋਵੇਗਾ ਸਵੱਛਤਾ ਦਾ ਮਾਡਲ, CM ਯੋਗੀ ਖ਼ੁਦ ਲਾਉਣਗੇ ਝਾੜੂ
Wednesday, Jan 10, 2024 - 01:13 PM (IST)
ਅਯੁੱਧਿਆ- ਰਾਮਨਗਰੀ ਅਯੁੱਧਿਆ 'ਚ ਸਵੱਛਤਾ ਦਾ ਕੁੰਭ ਮਾਡਲ ਲਾਗੂ ਕੀਤਾ ਜਾਵੇਗਾ। ਅਯੁੱਧਿਆ ਨੂੰ ਸਾਫ-ਸੁਥਰਾ ਬਣਾਉਣ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖ਼ੁਦ ਝਾੜੂ ਲਾ ਕੇ 14 ਜਨਵਰੀ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਸਫਾਈ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ 30 ਜਨਵਰੀ ਨੂੰ ਇੱਥੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਨੂੰ ਦੁਨੀਆ ਦੀ ਸਭ ਤੋਂ ਸਵੱਛ ਨਗਰੀ ਬਣਾਉਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- 1984 ਸਿੱਖ ਦੰਗਿਆਂ ਨੂੰ ਲੈ ਕੇ ਵੱਡੀ ਖ਼ਬਰ, ਜਗਦੀਸ਼ ਟਾਈਟਲਰ ਨੂੰ ਲੈ ਕੇ CBI ਨੇ ਅਦਾਲਤ ’ਚ ਕੀਤਾ ਵੱਡਾ ਦਾਅਵਾ
'ਆਓ ਸਵੱਛ ਬਣਾਈਏ ਅਯੁੱਧਿਆ' ਤਹਿਤ ਮੰਗਲਵਾਰ ਨੂੰ ਅਯੁੱਧਿਆ ਦੇ ਚੌਬੁਰਜੀ ਮੰਦਰ ਵਿਚ 50 ਤੋਂ ਵਧੇਰੇ ਲੋਕ ਇਕੱਠੇ ਹੋਏ। ਉਨ੍ਹਾਂ ਸਫਾਈ ਦੀ ਮਹਾ ਮੁਹਿੰਮ ਚਲਾਈ। ਚੌਬੁਰਜੀ ਮੰਦਰ ਦੇ ਮਹੰਤ ਬ੍ਰਿਜਮੋਹਨ ਨੇ ਦੱਸਿਆ ਕਿ ਲੋਕਾਂ ਨੇ ਲੋਕਾਂ ਨੇ ਝਾੜੂ ਲਾਇਆ। ਨਾਲੀਆਂ ਦੀ ਵੀ ਸਾਫ ਸਫਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਅਯੁੱਧਿਆ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਵਚਨਬੱਧ ਹਾਂ। ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਅਯੁੱਧਿਆ ਚਮਕਦੀ ਨਜ਼ਰ ਆਉਣੀ ਚਾਹੀਦੀ ਹੈ। ਅਯੁੱਧਿਆ ਉਨ੍ਹਾਂ ਨੂੰ ਮਹਿਕਦੀ ਅਤੇ ਚਮਕਦੀ ਦਿੱਸੇ।
ਇਹ ਵੀ ਪੜ੍ਹੋ- ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
ਦੱਸਣਯੋਗ ਹੈ ਕਿ ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਜਾਣਾ ਹੈ। ਇਸ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਰਹਿਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8