ਗੁਰੂ ਬਣੇ ਹੈਵਾਨ! 3 ਅਧਿਆਪਕਾਂ ਨੇ 10ਵੀਂ ਦੀ ਵਿਦਿਆਰਥਣ ਦੀ ਇੱਜ਼ਤ ਕੀਤੀ ਲੀਰੋ-ਲੀਰ

Wednesday, Aug 02, 2023 - 10:47 AM (IST)

ਗੁਰੂ ਬਣੇ ਹੈਵਾਨ! 3 ਅਧਿਆਪਕਾਂ ਨੇ 10ਵੀਂ ਦੀ ਵਿਦਿਆਰਥਣ ਦੀ ਇੱਜ਼ਤ ਕੀਤੀ ਲੀਰੋ-ਲੀਰ

ਚਿਤਰਕੂਟ- ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲੇ ’ਚ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਕਾਲਜ ਦੇ 3 ਅਧਿਆਪਕਾਂ ਨੇ 10ਵੀਂ ’ਚ ਪੜ੍ਹਣ ਵਾਲੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਘਟਨਾ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਹੜਕੰਪ ਪੈ ਗਿਆ, ਇਸ ਤੋਂ ਬਾਅਦ ਪੁਲਸ ਨੇ ਤਿੰਨ ਅਧਿਆਪਕਾਂ ਅਤੇ ਪੀੜਤ ਵਿਦਿਆਰਥਣ ਦੇ 25 ਸਾਲਾ ਇਕ ਰਿਸ਼ਤੇਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। 

ਗ੍ਰਿਫਤਾਰ ਕੀਤੇ 2 ਅਧਿਆਪਕ ਉਸੇ ਕਾਲਜ ’ਚ ਹਨ, ਜਿੱਥੇ ਪੀੜਤਾ ਪੜ੍ਹਦੀ ਸੀ, ਜਦੋਂ ਕਿ ਇਕ ਹੋਰ ਅਧਿਆਪਕ ਦੂਜੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ’ਚ ਟੀਚਰ ਹੈ। ਪੁਲਸ ਨੇ ਕਿਹਾ ਕਿ ਕਾਲਜ ਪ੍ਰਿੰਸੀਪਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੋਬਾਇਲ ਫੋਨ ਦੀ ਕਾਲ ਡਿਟੇਲ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀ ਦਾ ਚਚੇਰਾ ਭਰਾ ਵੀ ਉਸ ਦੇ ਨਾਲ ਸੰਪਰਕ ’ਚ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News