ਬਿਹਾਰ ’ਚ ਭਾਜਪਾ-ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ
Thursday, Oct 16, 2025 - 10:01 PM (IST)

ਬੇਗੂਸਰਾਏ- ਬਿਹਾਰ ’ਚ ਬੇਗੂਸਰਾਏ ਜ਼ਿਲੇ ਦੇ ਬਛਵਾਰਾ ਵਿਧਾਨ ਸਭਾ ਹਲਕੇ ’ਚ ਨਾਮਜ਼ਦਗੀ ਪ੍ਰਕਿਰਿਆ ਦੇ ਦੌਰਾਨ ਤੇਘੜਾ ਸਬ-ਡਿਵੀਜ਼ਨਲ ਦਫ਼ਤਰ ਕੰਪਲੈਕਸ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਤਿੱਖੀ ਝੜਪ ਹੋ ਗਈ।
ਸੂਤਰਾਂ ਅਨੁਸਾਰ ਝੜਪ ਉਸ ਸਮੇਂ ਹੋਈ ਜਦੋਂ ਭਾਜਪਾ ਦੇ ਉਮੀਦਵਾਰ ਅਤੇ ਸੂਬੇ ਦੇ ਖੇਡ ਮੰਤਰੀ ਸੁਰਿੰਦਰ ਮਹਿਤਾ ਅਤੇ ਕਾਂਗਰਸ ਉਮੀਦਵਾਰ ਗਰੀਬ ਦਾਸ ਦੇ ਸਮਰਥਕਾਂ ਦੇ ਵਿਚਾਲੇ ਬਹਿਸ ਕੁੱਟਮਾਰ ’ਚ ਬਦਲ ਗਈ।
ਮੌਕੇ ’ਤੇ ਸਥਿਤੀ ਵਿਗੜਦੇ ਵੇਖ ਪੁਲਸ ਨੇ ਤਾਕਤ ਦੀ ਵਰਤੋਂ ਕਰ ਕੇ ਭੀੜ ਨੂੰ ਖਿੰਡਾਇਆ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਮੌਕੇ ’ਤੇ ਵਾਧੂ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਸਥਿਤੀ ਹੁਣ ਕੰਟਰੋਲ ’ਚ ਦੱਸੀ ਜਾ ਰਹੀ ਹੈ।