ਸਾਲ 2019 ਤੋਂ ਬਾਅਦ ਜੰਮੂ ਕਸ਼ਮੀਰ ''ਚ ਭਾਰੀ ਨਿਵੇਸ਼ ਦੇ ਦਾਅਵੇ ਝੂਠੇ : ਮਹਿਬੂਬਾ ਮੁਫ਼ਤੀ
Monday, Dec 19, 2022 - 05:56 PM (IST)

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਧਾਰਾ 370 ਹਟਾਉਣ ਤੋਂ ਬਅਦ ਜੰਮੂ ਕਸ਼ਮੀਰ 'ਚ ਭਾਰੀ ਨਿਵੇਸ਼ ਹੋਣ ਦਾ ਸਰਕਾਰ ਦਾ ਦਾਅਵਾ ਝੂਠਾ ਹੈ। ਮਹਿਬੂਬਾ ਨੇ ਟਵਿੱਟਰ 'ਤੇ ਕਿਹਾ,''ਧਾਰਾ 370 ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ 'ਚ ਭਾਰੀ ਨਿਵੇਸ਼ ਆਉਣ ਦੇ ਭਾਰਤ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਸੰਸਦ 'ਚ ਉਨ੍ਹਾਂ ਵਲੋਂ ਪੇਸ਼ ਅੰਕੜੇ ਕੁਝ ਹੋਰ ਵੀ ਕਹਾਣੀ ਬਿਆਨ ਕਰ ਰਹੇ ਹਨ। ਸਾਲ 2017-18 'ਚ 840 ਕਰੋੜ ਰੁਪਏ ਦੀ ਤੁਲਨਾ 'ਚ 2021-22 'ਚ 376 ਕਰੋੜ ਰੁਪਏ ਆਏ। ਤੁਸੀਂ ਝੂਠ ਤੋਂ ਬਚ ਨਹੀਂ ਸਕਦੇ, ਸੱਚ ਹਮੇਸ਼ਾ ਸਾਹਮਣੇ ਆਏ।''
ਸਾਬਕਾ ਮੁੱਖ ਮੰਤਰੀ ਪਿਛਲੇ 5 ਸਾਲਾਂ 'ਚ ਜੰਮੂ ਕਸ਼ਮੀਰ 'ਚ ਸਾਲ ਵਾਰ ਨਿਵੇਸ਼ 'ਤੇ ਸਰਕਾਰ ਦੇ ਅੰਕੜਿਆਂ 'ਤੇ ਪ੍ਰਤੀਕਿਰਿਆ ਦੇ ਰਹੀ ਹੈ। ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਧਾਰਾ 370 ਦੇ ਅਧੀਨ ਮਿਲੇ ਵਿਸ਼ੇਸ਼ ਰਾਜ ਦੇ ਦਰਜੇ ਨੂੰ ਰੱਦ ਕਰ ਦਿੱਤਾ ਸੀ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ