ਚਰਬੀ ਤੋਂ ਬਾਅਦ ਤਿਰੂਪਤੀ ਮੰਦਰ ਦੇ ਲੱਡੂ ’ਚ ਤੰਬਾਕੂ ਮਿਲਣ ਦਾ ਦਾਅਵਾ
Wednesday, Sep 25, 2024 - 03:53 AM (IST)
ਤਿਰੂਪਤੀ - ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਰ ਦੇ ਲੱਡੂ ਪ੍ਰਸ਼ਾਦਮ ਵਿਚ ਪਸ਼ੂਆਂ ਦੀ ਚਰਬੀ ਨੂੰ ਲੈ ਕੇ ਵਿਵਾਦ ਅਜੇ ਰੁਕਿਆ ਨਹੀਂ ਹੈ, ਇਸੇ ਦਰਮਿਆਨ ਖੰਮਮ ਜ਼ਿਲੇ ਦੀ ਇਕ ਮਹਿਲਾ ਸ਼ਰਧਾਲੂ ਨੇ ਤਿਰੂਪਤੀ ਮੰਦਰ ਦੇ ਲੱਡੂ ਵਿਚ ਤੰਬਾਕੂ ਮਿਲਣ ਦਾ ਦਾਅਵਾ ਕੀਤਾ ਹੈ।
ਔਰਤ ਦਾ ਕਹਿਣਾ ਹੈ ਕਿ ਉਹ 19 ਸਤੰਬਰ ਨੂੰ ਤਿਰੂਪਤੀ ਮੰਦਰ ਜਾਣ ਤੋਂ ਬਾਅਦ ਪ੍ਰਸਾਦ ਲੈ ਕੇ ਘਰ ਆਈ ਸੀ। ਜਦੋਂ ਘਰ ਪਹੁੰਚ ਕੇ ਲੱਡੂ ਤੋੜਿਆ ਤਾਂ ਉਸ ਵਿਚ ਤੰਬਾਕੂ ਦਾ ਪੈਕਟ ਨਜ਼ਰ ਆਇਆ। ਦੇਖਦੇ ਹੀ ਦੇਖਦੇ ਉਸ ਦੀ ਵੀਡੀਓ ਵਾਇਰਲ ਹੋ ਗਈ। ਫਿਰ ਤਿਰੂਪਤੀ ਤਿਰੂਮਾਲਾ ਦੇਵਸਥਾਨਮ ਟਰੱਸਟ ਨੇ ਇਸ ਦਾਅਵੇ ਦਾ ਖੰਡਨ ਕੀਤਾ।
ਟਰੱਸਟ ਨੇ ਦੱਸਿਆ ਕਿ ਤਿਰੂਪਤੀ ਮੰਦਰ ਦੇ ਵੈਸ਼ਣਵ ਬ੍ਰਾਹਮਣ ਲੱਡੂਆਂ ਦਾ ਪ੍ਰਸ਼ਾਦ ਬਣਾਉਂਦੇ ਹਨ। ਇਥੇ ਗੁਣਵੱਤਾ ਨੂੰ ਹਰ ਕਦਮ ’ਤੇ ਕੰਟਰੋਲ ਕੀਤਾ ਗਿਆ ਹੈ। ਸੀ. ਸੀ. ਟੀ. ਵੀ. ਦੀ ਵਿਸ਼ੇਸ਼ ਨਿਗਰਾਨੀ ਹੇਠ ਰੋਜ਼ਾਨਾ ਲੱਖਾਂ ਲੱਡੂ ਬਣਾਏ ਜਾਂਦੇ ਹਨ। ਟਰੱਸਟ ਨੇ ਡੋਂਥੂ ਪਦਮਾਵਤੀ ਨੂੰ ਲੱਡੂ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਤਾਂ ਜੋ ਉਸ ਦੀ ਜਾਂਚ ਕੀਤੀ ਜਾ ਸਕੇ।