ਸਿਵਲ ਸੇਵਾ ਪ੍ਰੀਖਿਆ 2019 ਦੇ ਬਾਕੀ ਉਮੀਦਵਾਰਾਂ ਦਾ ਇੰਟਰਵਿਊ 20 ਜੁਲਾਈ ਤੋਂ
Saturday, Jun 06, 2020 - 10:40 AM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦਾ ਕਹਿਰ ਭਾਰਤ 'ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕੋਰੋਨਾ ਦਾ ਵਧੇਰੇ ਅਸਰ ਅਰਥਵਿਵਸਥਾ 'ਤੇ ਪਿਆ ਹੈ। ਉੱਥੇ ਹੀ ਬੱਚਿਆਂ ਦੀ ਪੜ੍ਹਾਈ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ 'ਚ ਜਾਰੀ ਕੋਵਿਡ-19 ਮਹਾਮਾਰੀ ਕਾਰਨ ਪੈਦਾ ਸਥਿਤੀ ਦੀ ਸਮੀਖਿਆ ਲਈ ਅੱਜ ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਦੀ ਇਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ। ਤਾਲਾਬੰਦੀ ਖੁੱਲ੍ਹਣ, ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਐਲਾਨ ਕੀਤੀ ਜਾ ਰਹੀ ਢਿੱਲ 'ਤੇ ਗੌਰ ਕਰਦਿਆਂ ਕਮਿਸ਼ਨ ਨੇ ਪ੍ਰੀਖਿਆਵਾਂ/ਭਰਤੀ ਪ੍ਰੀਖਿਆਵਾਂ (ਆਈ. ਟੀ.) ਦੀ ਸੋਧ ਸਾਰਣੀ ਜਾਰੀ ਕਰਨ ਦਾ ਫੈਸਲਾ ਲਿਆ ਹੈ।
ਪ੍ਰੀਖਿਆਵਾਂ/ਭਰਤੀ ਪ੍ਰੀਖਿਆਵਾਂ ਦੇ ਸੋਧ ਕੈਲੰਡਰ ਦਾ ਵੇਰਵਾ ਯੂ. ਪੀ. ਐੱਸ. ਸੀ. ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ 2019 ਦੇ ਬਾਕੀ ਉਮੀਦਵਾਰਾਂ ਦੇ ਇੰਟਰਵਿਊ 20 ਜੁਲਾਈ 2020 ਤੋਂ ਸ਼ੁਰੂ ਕਰਨ ਦਾ ਵੀ ਫੈਸਲਾ ਲਿਆ ਹੈ। ਉਮੀਦਵਾਰਾਂ ਨੂੰ ਵਿਅਕਤੀਗਤ ਰੂਪ ਨਾਲ ਸੂਚਿਤ ਕੀਤਾ ਜਾਵੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਚ ਈ. ਓ./ਏ. ਓ. ਅਹੁਦਿਆਂ ਲਈ ਪਹਿਲਾਂ 4 ਅਕਤੂਬਰ 2020 ਨੂੰ ਤੈਅ ਕੀਤੀਆਂ ਗਈਆਂ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਭਰਤੀ ਪ੍ਰੀਖਿਆ ਆਯੋਜਿਤ ਕਰਨ ਦੀ ਨਵੀਂ ਤਰੀਕ 2021 ਲਈ ਪ੍ਰੀਖਿਆਵਾਂ/ਭਰਤੀ ਪ੍ਰੀਖਿਆਵਾਂ ਦਾ ਕੈਲੰਡਰ ਜਾਰੀ ਕੀਤੇ ਜਾਣ ਦੇ ਸਮੇਂ ਕਮਿਸ਼ਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।