ਦਿੱਲੀ ਤਕ ਪੁੱਜਾ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ, ਗੁਹਾਟੀ 'ਚ 4 ਵਜੇ ਤਕ ਕਰਫਿਊ 'ਚ ਢਿੱਲ

12/14/2019 12:45:33 PM

ਗੁਹਾਟੀ (ਭਾਸ਼ਾ)— ਅਸਾਮ ਅਤੇ ਪੂਰਬ-ਉੱਤਰ ਦੇ ਹੋਰ ਸੂਬਿਆਂ 'ਚ ਨਾਗਰਿਕਤਾ ਸੋਧ ਬਿੱਲ (ਕੈਬ) ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ। ਗੁਹਾਟੀ 'ਚ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲਾਏ ਗਏ ਕਰਫਿਊ 'ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਢਿੱਲ ਦਿੱਤੀ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਰਫਿਊ 'ਚ ਢਿੱਲ ਕਾਰਨ ਸ਼ਹਿਰ ਵਿਚ ਪੈਟਰੋਲ ਪੰਪ ਵੀ ਖੋਲ੍ਹ ਦਿੱਤੇ ਗਏ, ਜਿੱਥੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਈਆਂ। ਮੋਬਾਇਲ ਇੰਟਰਨੈੱਟ ਅਜੇ ਵੀ ਬੰਦ ਹਨ। ਹਾਲਾਂਕਿ ਸਕੂਲ ਅਤੇ ਦਫਤਰ ਅਜੇ ਵੀ ਬੰਦ ਹਨ। ਇੱਥੇ ਦੱਸ ਦੇਈਏ ਕਿ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਾਰਨ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਇੱਥੇ ਕਰਫਿਊ ਲਾ ਦਿੱਤਾ ਸੀ।

PunjabKesari

ਪੂਰਬ-ਉੱਤਰ ਤੋਂ ਸ਼ੁਰੂ ਹੋਏ ਵਿਰੋਧ ਦੀ ਅੱਗ ਹੁਣ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਜਾ ਪੁੱਜੀ ਹੈ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਜਾਮੀਆ ਨਗਰ ਵਿਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਹ ਅੰਦੋਲਨ ਉਸ ਸਮੇਂ ਹੋਰ ਹਿੰਸਕ ਹੋ ਗਿਆ, ਜਦੋਂ ਪੁਲਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਯੂਨੀਵਰਸਿਟੀ ਕੰਪਲੈਕਸ ਵਿਚ ਸੈਂਕੜੇ ਲੋਕ ਸੰਸਦ ਤਕ ਮਾਰਚ ਕੱਢਣ ਲਈ ਇਕੱਠਾ ਹੋਏ। ਭੀੜ ਨੂੰ ਖਦੇੜਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।

PunjabKesari

ਨਾਗਰਿਕਤਾ ਸੋਧ ਬਿੱਲ 'ਤੇ ਪੱਛਮੀ ਬੰਗਾਲ 'ਚ ਕਾਫੀ ਉਬਾਲ ਦੇਖਣ ਨੂੰ ਮਿਲ ਰਿਹਾ ਹੈ। ਬੰਗਲਾਦੇਸ਼ ਸ਼ਰਨਾਰਥੀਆਂ ਨੂੰ ਕਾਫੀ ਵੱਡੀ ਗਿਣਤੀ ਪੱਛਮੀ ਬੰਗਾਲ ਵਿਚ ਹਨ। ਕਈ ਥਾਵਾਂ 'ਤੇ ਲੋਕਾਂ ਨੇ ਸੜਕਾਂ ਅਤੇ ਰੇਲ ਪਟੜੀਆਂ 'ਤੇ ਉੱਤਰ ਕੇ ਪ੍ਰਦਰਸ਼ਨ ਕੀਤਾ। ਰੇਲਵੇ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਪੁਲਸ 'ਤੇ ਹਮਲਾ ਕਰਨ ਦੀਆਂ ਖਬਰਾਂ ਵੀ ਆਈਆਂ ਹਨ।


Tanu

Content Editor

Related News