CISF ਨੇ ਆਰਮੀ ਤੋਂ ਰਿਟਾਇਰਡ ਜਵਾਨਾਂ ਲਈ ਖੋਲ੍ਹੀਆਂ ਭਰਤੀਆਂ
Friday, Mar 12, 2021 - 11:46 AM (IST)
ਨਵੀਂ ਦਿੱਲੀ– ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਐਕਸ ਆਰਮੀ ਜਵਾਨ, ਸਬ ਇੰਸਪੈਕਟਰ, ਅਸਿਸਟੈਂਟ ਇੰਸਪੈਕਟਰ, ਹੈੱਡ ਕਾਂਸਟੇਬਲ (GD) ਅਤੇ ਕਾਂਸਟੇਬਲ (GD) ਦੇ ਅਹੁਦਿਆਂ ਲਈ ਭਰਤੀਆਂ ਖੋਲ੍ਹੀਆਂ ਹਨ। ਜੋ ਵੀ ਉਮੀਦਵਾਰ ਇਸ ਭਰਤੀ ’ਚ ਸਿਲੈਕਟਰ ਹੋ ਜਾਂਦੇ ਹਨ ਉਨ੍ਹਾਂ ਨੂੰ ਇਕ ਸਾਲ ਦੇ ਕਾਨਟ੍ਰੈਕਟ ਲਈ ਰੱਖਿਆ ਜਾਵੇਗਾ। ਇਕ ਸਾਲ ਬਾਅਦ ਇਨ੍ਹਾਂ ਦੇ ਪ੍ਰਦਰਸ਼ਨ ਦੇ ਆਦਾਰ ’ਤੇ ਕਾਨਟ੍ਰੈਕਟ ਨੂੰ 2 ਸਾਲ ਲਈ ਰੀਨਿਊ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਆਰਮੀ ਤੋਂ ਰਿਟਾਇਰਡ ਜਵਾਨ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 15 ਮਾਰਚ ਹੈ।
ਖਾਲੀ ਅਹੁਦਿਆਂ ਦੀ ਪੂਰੀ ਜਾਣਕਾਰੀ
CISF ਨੇ ਕੁਲ 2000 ਅਹੁਦਿਆਂ ਲਈ ਭਰਤੀਆਂ ਖੋਲ੍ਹੀਆਂ ਹਨ ਜਿਨ੍ਹਾਂ ’ਚ ਸਬ ਇੰਸਪੈਕਟਰ ਲਈ 63 ਅਹੁਦੇ, ਅਸਿਸਟੈਂਟ ਸਬ ਇੰਸਪੈਕਟਰ ਲਈ 187, ਹੈੱਡ ਕਾਂਸਟੇਬਲ ਲਈ 424 ਅਤੇ ਕਾਂਸਟੇਬਲ ਲਈ 1326 ਅਹੁਦੇ ਸ਼ਾਮਲ ਹਨ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਦੀ ਮਿਆਦ 50 ਸਾਲ ਹੈ। ਦੱਸ ਦੇਈਏ ਕਿ ਭਰਤੀ ਦੀ ਪ੍ਰਕਿਰਿਆ ਇੰਡੀਅਨ ਆਰਮੀ ’ਚ ਪਿਛਲੀ ਪੋਸਟ ਦੇ ਆਦਾਰ ’ਤੇ ਹੋਵੇਗੀ।
ਤਨਖ਼ਾਹ ਸਕੇਲ
ਐੱਸ.ਆਈ. - 40,000 ਰੁਪਏ
ਏ.ਐੱਸ.ਆਈ. - 35,000 ਰੁਪਏ
ਹੈੱਡ ਕਾਂਸਟੇਬਲ - 30,000 ਰੁਪਏ
ਕਾਂਸਟੇਬਲ - 25,000 ਰੁਪਏ