ਸੀ.ਆਈ.ਐੱਸ.ਐੱਫ. ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ 788 ਕਰੋੜ ਬਕਾਇਆ

10/08/2018 6:22:50 PM

ਨਵੀਂ ਦਿੱਲੀ—ਦੇਸ਼ ਦੇ ਹਵਾਈ ਅੱਡਿਆਂ 'ਤੇ ਸੁਰੱਖਿਆ ਸੇਵਾ ਦੇ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦਾ ਆਪ੍ਰੇਟਰਾਂ 'ਤੇ 880 ਕਰੋੜ ਰੁਪਏ ਤੋਂ ਜ਼ਿਆਦਾ ਰੁਪਏ ਬਕਾਇਆ ਹੈ, ਜਿਸ 'ਚ ਸਭ ਤੋਂ ਜ਼ਿਆਦਾ 788 ਕਰੋੜ ਰੁਪਏ ਦਾ ਬਕਾਇਆ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੈ। ਇਸ ਧਨ ਰਾਸ਼ੀ ਦੀ ਪ੍ਰਾਪਤੀ ਲਈ ਸੀ.ਆਈ.ਐੱਸ.ਐੱਫ. ਲਗਾਤਾਰ ਏਅਰਪੋਰਟ ਆਪ੍ਰੇਟਰਾਂ ਨੂੰ ਪੱਤਰ ਲਿਖਦਾ ਰਿਹਾ ਹੈ। ਇਸਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। 
ਜ਼ਿਕਰਯੋਗ ਹੈ ਕਿ ਸੀ.ਆਈ.ਐੱਸ.ਐੱਫ. ਭਾਰਤ ਸਰਕਾਰ ਦਾ ਨੀਮ ਫੌਜੀ ਬਲ ਹੈ। ਇਹ ਦੇਸ਼ ਦੇ 60 ਹਵਾਈ ਅੱਡਿਆਂ ਨੂੰ ਸੁਰੱਖਿਆ ਸੇਵਾਵਾਂ ਦੇ ਰਿਹਾ ਹੈ। ਇਨ੍ਹਾਂ ਹਵਾਈ ਅੱਡਿਆਂ 'ਤੇ ਉਸਦਾ 880 ਕਰੋੜ ਰੁਪਏ ਤੋਂ ਜ਼ਿਆਦਾ ਬਕਾਇਆ ਹੈ। ਸੀ.ਆਈ.ਐੱਸ.ਐੱਫ. ਦੇ ਡੀ.ਜੀ. ਰਾਜੇਸ਼ ਰੰਜਨ ਨੇ ਜਾਣਕਾਰੀ ਦਿੱਤੀ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਿਆਂ 'ਤੇ ਸੁਰੱਖਿਆ ਦੇਣ ਦੇ ਇਵਜ਼ 'ਚ ਸੀ.ਆਈ.ਐੱਸ.ਐੱਫ. ਦਾ 788 ਕਰੋੜ ਰੁਪਏ ਬਾਕਾਇਆ ਹਨ। ਉਥੇ ਹੀ ਏਅਰਪੋਰਟ ਅਥਾਰਿਟੀ ਆਫ ਇੰਡੀਆ ਨਾਲ ਜੁੜੇ ਹਵਾਈ ਅੱਡਿਆ ਨੂੰ ਸੁਰੱਖਿਆ ਦੇਣ 'ਚ ਸੀ.ਆਈ.ਐੱਸ.ਐੱਫ. ਦੇ 90 ਕਰੋੜ ਰੁਪਏ ਬਾਕਾਇਆ ਹਨ। ਡੀ.ਜੀ. ਰਾਜੇਸ਼ ਰੰਜਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਂਝੇ ਉੱਦਮ ਨਾਲ ਜੁੜੇ ਹੋਏ ਹਵਾਈ ਅੱਡੇ, ਜਿਨ੍ਹਾਂ ਨੇ ਲਗਭਗ 880 ਕਰੋੜ ਰੁਪਏ ਸੀ.ਆਈ.ਐੱਸ.ਐੱਫ. ਨੂੰ ਦੇਣੇ ਹਨ, ਉਹ ਵੀ ਅਜੇ ਉਨ੍ਹਾਂ ਨੇ ਨਹੀਂ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਸੀ.ਆਈ.ਐੱਸ.ਐੱਫ. ਇਹ ਮਾਮਲਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੇ ਸਾਹਮਣੇ ਕਈ ਵਾਰ ਉਠਾ ਚੁੱਕਿਆ ਹੈ ਪਰ ਅਜੇ ਤਕ ਇਸ 'ਚ ਕੁਝ ਖਾਸ ਨਹੀਂ ਹੋਇਆ।


Related News