ਦਾਰਜਲਿੰਗ ''ਚ ਸੈਲਾਨੀਆਂ ਲਈ ਕ੍ਰਿਸਮਸ ਤੋਹਫਾ, 9 ਮਹੀਨਿਆਂ ਬਾਅਦ ਸ਼ੁਰੂ ਹੋਵੇਗੀ ''ਟੋਏ ਟ੍ਰੇਨ''
Thursday, Dec 24, 2020 - 10:39 PM (IST)
ਨਵੀਂ ਦਿੱਲੀ - ਕ੍ਰਿਸਮਸ ਅਤੇ ਨਵੇਂ ਸਾਲ ਨੂੰ ਵੇਖਦੇ ਹੋਏ ਨਾਰਥ ਈਸਟ ਫਰੰਟੀਅਰ ਰੇਲਵੇ (NFR) ਨੇ ਸੈਲਾਨੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੈਲਾਨੀਆਂ ਵਿਚਾਲੇ ਖਿੱਚ ਦਾ ਕੇਂਦਰ ਬਣੇ ਦਾਰਜਲਿੰਗ ਹਿਮਾਲੀਅਨ ਰੇਲ ਦੀ ਟੋਏ ਟ੍ਰੇਨ ਸੇਵਾ ਕ੍ਰਿਸਮਸ ਮੌਕੇ ਦੁਬਾਰਾ ਸ਼ੁਰੂ ਹੋਵੇਗੀ। 25 ਦਸੰਬਰ ਤੋਂ ਦਾਰਜਲਿੰਗ ਟੋਏ ਟ੍ਰੇਨ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਪੂਰਬੀ ਉੱਤਰੀ ਸਰਹੱਦੀ ਰੇਲਵੇ (ਐੱਨ.ਐੱਫ.ਆਰ.) ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੁੱਕਰਵਾਰ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਦੇ ਤਹਿਤ ਦਾਰਜਲਿੰਗ ਅਤੇ ਘੁੰਮ ਸਟੇਸ਼ਨਾਂ ਵਿਚਾਲੇ ਰੋਜ਼ਾਨਾ ਤਿੰਨ ਟਰੇਨਾਂ ਚਲਾਈਆਂ ਜਾਣਗੀਆਂ।
ਕੋਰੋਨਾ ਕਾਰਨ ਕ੍ਰਿਸਮਸ ਮੌਕੇ ਦਿੱਲੀ ਦਾ ਸਭ ਤੋਂ ਵੱਡਾ ਚਰਚ ਪਹਿਲੀ ਵਾਰ ਰਹੇਗਾ ਬੰਦ
ਬੁਲਾਰਾ ਨੇ ਦੱਸਿਆ, ਪੱਛਮੀ ਬੰਗਾਲ ਸਰਕਾਰ ਨੇ ਅਜੇ ਦਾਰਜਲਿੰਗ ਅਤੇ ਘੁੰਮ ਵਿਚਾਲੇ ਇਨ੍ਹਾਂ ਟਰੇਨਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਮੁਸਾਫਰਾਂ ਦੀ ਮੰਗ ਦੇ ਆਧਾਰ 'ਤੇ ਸੇਵਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਐੱਨ.ਐੱਫ.ਆਰ. ਦੇ ਅਧਿਕਾਰੀ ਨੇ ਦੱਸਿਆ ਕਿ ਦਾਰਜਲਿੰਗ ਹਿਮਾਲੀਅਨ ਰੇਲ ਦੀ 88 ਕਿਲੋਮੀਟਰ ਦੀ ਪੂਰੀ ਸੇਵਾ ਬਹਾਲ ਕਰਨ ਬਾਰੇ ਸੂਬਾ ਸਰਕਾਰ ਤੋਂ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।
ਚਾਰ ਸਾਲਾ ਬੱਚੀ ਨਾਲ ਬਲਾਤਕਾਰ, ਪਰਿਵਾਰ ਨੇ ਦੋਸ਼ੀ ਦਾ ਕੁੱਟ-ਕੁੱਟ ਕੀਤਾ ਕਤਲ
ਦਰਅਸਲ, ਕੋਰੋਨਾ ਦੀ ਵਜ੍ਹਾ ਨਾਲ ਮਾਰਚ ਮਹੀਨੇ ਦੇ ਆਖਰੀ ਹਫਤੇ ਵਿੱਚ ਟੋਏ ਟ੍ਰੇਨ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕ੍ਰਿਸਮਸ ਵਾਲੇ ਦਿਨ ਯਾਨੀ ਕਿ 25 ਦਸੰਬਰ ਤੋਂ ਬੰਦ ਪਈ ਦਾਰਜਲਿੰਗ ਟੋਏ ਟ੍ਰੇਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਟੋਏ ਟ੍ਰੇਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਇੱਥੇ ਟੂਰਿਸਟਾਂ ਦਾ ਆਉਣਾ ਵਧੇਗਾ, ਜਿਸ ਦੇ ਨਾਲ ਲੋਕਲ ਇਕਾਨਮਿਕ ਐਕਟਿਵਿਟੀ ਨੂੰ ਬੜਾਵਾ ਮਿਲੇਗਾ। ਕੋਰੋਨਾ ਲਾਕਡਾਊਨ ਤੋਂ ਬਾਅਦ ਇੱਥੇ ਦੀ ਆਰਥਿਕ ਗਤੀਵਿਧੀ ਪੂਰੀ ਤਰ੍ਹਾਂ ਠੱਪ ਪੈ ਗਈ ਸੀ, ਜਿਸ ਦੇ ਨਾਲ ਲੋਕ ਹੁਣ ਤੱਕ ਉਬਰ ਨਹੀਂ ਸਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।