ਚਿਰਾਗ ਪਾਸਵਾਨ ਨੂੰ ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ

Wednesday, Jun 16, 2021 - 10:24 AM (IST)

ਚਿਰਾਗ ਪਾਸਵਾਨ ਨੂੰ ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ

ਪਟਨਾ- ਚਿਰਾਗ ਪਾਸਵਾਨ ਨੂੰ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਦੱਸ ਦੇਈਏ ਕਿ ਪਸ਼ੁਪਤੀ ਕੁਮਾਰ ਪਾਰਸ ਸਰਬਸੰਮਤੀ ਨਾਲ ਲੋਕ ਸਭਾ ’ਚ ਐੱਲ. ਜੇ. ਪੀ. ਸੰਸਦੀ ਦਲ ਦੇ ਨੇਤਾ ਚੁਣੇ ਗਏ ਹਨ। ਲੋਜਪਾ ਦੇ 6 ’ਚੋਂ 5 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸਦਨ ’ਚ ਵੱਖਰੇ ਧਿਰ ਦੇ ਰੂਪ ’ਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਅੱਜ ਦੁਪਹਿਰ 3 ਵਜੇ ਸੰਸਦ ਮੈਂਬਰ ਲੋਕ ਸਭਾ ਸਪੀਕਰ ਨੂੰ ਮਿਲਣਗੇ। ਇਸ ਮਸਲੇ ’ਤੇ ਪਸ਼ੁਪਤੀ ਕੁਮਾਰ ਪਾਰਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਮੈਂ ਪਾਰਟੀ ਨੂੰ ਤੋੜ ਨਹੀਂ, ਉਸ ਨੂੰ ਬਚਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਚਿਰਾਗ ਪਾਸਵਾਨ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਹ ਚਾਹੁਣ ਤਾਂ ਪਾਰਟੀ ’ਚ ਰਹਿ ਸਕਦੇ ਹਨ। ਇਸ ਤੋਂ ਪਹਿਲਾਂ ਨਾਰਾਜ ਚਾਚੇ ਨੂੰ ਮਨਾਉਣ ਲਈ ਚਿਰਾਗ ਪਾਸਵਾਨ ਪਾਰਟੀ ਦੇ ਸੰਸਦ ਮੈਂਬਰ ਅਤੇ ਚਾਚਾ ਪਸ਼ੁਪਤੀ ਕੁਮਾਰ ਪਾਰਸ ਦੇ ਘਰ ਉਨ੍ਹਾਂ ਨੂੰ ਮਿਲਣ ਪੁੱਜੇ ਪਰ ਮੁਲਾਕਾਤ ਸੰਭਵ ਨਹੀਂ ਹੋ ਸਕੀ।

ਇਸ ਤੋਂ ਪਹਿਲਾਂ ਪਸ਼ੁਪਤੀ ਪਾਰਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਖਿੰਡ ਰਹੀ ਸੀ ਕੁਝ ਗ਼ੈਰ-ਸਾਮਾਜੀ ਤੱਤਾਂ ਨੇ ਸਾਡੀ ਪਾਰਟੀ ’ਚ ਸੰਨ੍ਹ ਲਾਈ ਅਤੇ 99 ਫੀਸਦੀ ਕਰਮਚਾਰੀਆਂ ਦੇ ਭਾਵਨਾ ਦੀ ਅਣਦੇਖੀ ਕਰ ਕੇ ਗਠਜੋੜ ਨੂੰ ਤੋੜ ਦਿੱਤਾ। ਸਾਡੀ ਪਾਰਟੀ ’ਚ 6 ਸੰਸਦ ਮੈਂਬਰ ਹਨ। 5 ਸੰਸਦ ਮੈਂਬਰਾਂ ਦੀ ਇੱਛਾ ਸੀ ਕਿ ਪਾਰਟੀ ਦੀ ਹੋਂਦ ਖਤਮ ਹੋ ਰਹੀ ਹੈ, ਇਸ ਲਈ ਪਾਰਟੀ ਨੂੰ ਬਚਾਇਆ ਜਾਵੇ। ਮੈਂ ਪਾਰਟੀ ਤੋੜੀ ਨਹੀਂ, ਹਾਂ ਪਾਰਟੀ ਨੂੰ ਬਚਾਇਆ ਹੈ। ਇਨ੍ਹਾਂ ਪੰਜਾਂ ਸੰਸਦ ਮੈਂਬਰਾਂ ਦੀ ਅਗਵਾਈ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਅਤੇ ਹਾਜੀਪੁਰ ਤੋਂ ਐੱਮ. ਪੀ. ਪਸ਼ੁਪਤੀ ਨਾਥ ਪਾਰਸ ਕਰ ਰਹੇ ਹਨ। ਬਾਗੀ ਪੰਜੇ ਸੰਸਦ ਮੈਂਬਰਾਂ ਪਸ਼ੁਪਤੀ ਪਾਰਸ, ਪ੍ਰਿੰਸ ਪਾਸਵਾਨ, ਵੀਣਾ ਸਿੰਘ, ਚੰਦਨ ਕੁਮਾਰ ਅਤੇ ਮਹਿਬੂਬ ਅਲੀ ਕੈਸਰ ਦੇ ਜੇ. ਡੀ. ਯੂ. ’ਚ ਸ਼ਾਮਲ ਹੋਣ ਦੀ ਵੀ ਚਰਚਾ ਹੈ। ਇਸ ਦੇ ਨਾਲ ਲੋਕ ਸਭਾ ’ਚ ਚਿਰਾਗ ਇਕੱਲੇ ਪੈ ਜਾਣਗੇ।


author

DIsha

Content Editor

Related News