ਮੰਨਤ ਪੂਰੀ ਹੋਣ 'ਤੇ ਦਿੱਲੀ ਦੇ ਇਕ ਸ਼ਰਧਾਲੂ ਨੇ ਚਿੰਤਪੂਰਨੀ ਮੰਦਰ 'ਚ ਦਾਨ ਕੀਤੀ ਆਲਟੋ ਕਾਰ
Tuesday, Oct 27, 2020 - 04:35 PM (IST)
ਊਨਾ- ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਚਿੰਤਪੂਰਨੀ 'ਚ ਮੰਗੀ ਗਈ ਮੰਨਤ ਪੂਰੀ ਹੋਣ 'ਤੇ ਦਿੱਲੀ ਦੇ ਇਕ ਸ਼ਰਧਾਲੂ ਨੇ ਕਾਰ ਦਾਨ ਕੀਤੀ ਹੈ। ਸ਼ਰਧਾਲੂ ਮੁਨੀਸ਼ ਮਿੱਤਲ ਨੇ ਮੰਗਲਵਾਰ ਨੂੰ ਆਪਣੀ ਪਤਨੀ ਨਾਲ ਮੰਦਰ ਪਹੁੰਚ ਕੇ ਪੂਜਾ ਕੀਤੀ ਅਤੇ ਅਧਿਕਾਰੀਆਂ ਨੂੰ ਗੱਡੀ ਦੀ ਚਾਬੀ ਭੇਟ ਕੀਤੀ। ਮੰਗਲਵਾਰ ਨੂੰ ਦਿੱਲੀ ਦੇ ਸ਼ਰਧਾਲੂ ਮੁਨੀਸ਼ ਮਿੱਤਲ ਨੇ ਪਤਨੀ ਕਵਿਤਾ ਮਿੱਤਲ ਨਾਲ ਚਿੰਤਪੂਰਨੀ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਨਿਆਸ ਦੇ ਸਹਾਇਕ ਕਮਿਸ਼ਨਰ ਅਤੇ ਐੱਸ.ਡੀ.ਐੱਮ. ਅੰਬ ਮਨੀਸ਼ ਯਾਦਵ ਅਤੇ ਮੰਦਰ ਅਧਿਕਾਰੀ ਰੋਹਿਤ ਜਾਲਟਾ ਨੂੰ ਕਾਰ ਦੀ ਚਾਬੀ ਸੌਂਪੀ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਘਰ 'ਚ ਦਫ਼ਨਾ ਦਿੱਤੀ ਸੀ ਲਾਸ਼, 18 ਮਹੀਨਿਆਂ ਬਾਅਦ ਇਸ ਤਰ੍ਹਾਂ ਖੁੱਲ੍ਹਿਆ ਰਾਜ
ਮਨੀਸ਼ ਨੇ ਦੱਸਿਆ ਕਿ ਮਾਂ ਦੇ ਦਰਬਾਰ 'ਚ ਮੰਨਤ ਪੂਰੀ ਹੋਣ 'ਤੇ ਉਨ੍ਹਾਂ ਨੇ ਇਹ ਆਲਟੋ ਕਾਰ ਦਿੱਤੀ ਹੈ ਅਤੇ ਮਾਤਾ ਰਾਣੀ ਦੇ ਦਰਬਾਰ 'ਚ ਇਸ ਤਰ੍ਹਾਂ ਨਾਸ ਅੱਗੇ ਵੀ ਸੇਵਾ ਕਰਦੇ ਰਹਿਣਗੇ। ਬਾਅਦ 'ਚ ਪੁਜਾਰੀ ਸੰਦੀਪ ਕਾਲੀਆ ਵਲੋਂ ਪੂਜਾ ਅਰਚਨਾ ਵੀ ਸ਼ਰਧਾਲੂ ਵਲੋਂ ਕਰਵਾਈ ਗਈ।
ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ