ਸਰਹੱਦ ਵਿਵਾਦ: ਪੂਰਬੀ ਲੱਦਾਖ ''ਚ ਠੰਡ ਤੋਂ ਬੇਹਾਲ ਚੀਨੀ ਫੌਜੀ, ਰੋਜ਼ਾਨਾ ਬਦਲੇ ਜਾ ਰਹੇ ਜਵਾਨ

Wednesday, Dec 02, 2020 - 10:49 PM (IST)

ਸਰਹੱਦ ਵਿਵਾਦ: ਪੂਰਬੀ ਲੱਦਾਖ ''ਚ ਠੰਡ ਤੋਂ ਬੇਹਾਲ ਚੀਨੀ ਫੌਜੀ, ਰੋਜ਼ਾਨਾ ਬਦਲੇ ਜਾ ਰਹੇ ਜਵਾਨ

ਨੈਸ਼ਨਲ ਡੈਸਕ : ਚੀਨੀ ਫੌਜੀ ਪੂਰਬੀ ਲੱਦਾਖ ਸੈਕਟਰ ਦੀ ਭਿਆਨਕ ਠੰਡ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੂੰ ਫਾਰਵਰਡ ਪੋਜੀਸ਼ਨਾਂ (ਮੋਹਰੀ ਚੌਕੀਆਂ) 'ਤੇ ਰੋਜ਼ਾਨਾ ਰੋਟੇਟ ਕੀਤਾ ਜਾ ਰਿਹਾ ਹੈ, ਜਦੋਂ ਕਿ ਭਾਰਤੀ ਫੌਜੀ ਉਨ੍ਹਾਂ ਸਥਾਨਾਂ 'ਤੇ ਲੰਬੇ ਸਮੇਂ ਤੋਂ ਡਟੇ ਹੋਏ ਹਨ। ਅਜੇ ਤੱਕ ਹਮਲਾਵਰ ਰਵੱਈਆ ਦਿਖਾ ਰਿਹਾ ਚੀਨ ਮੌਸਮ ਦੇ ਅੱਗੇ ਹਾਰ ਮੰਨ ਰਿਹਾ ਹੈ।

ਸਮਾਚਾਰ ਏਜੰਸੀ ਏ.ਐੱਨ.ਆਈ. ਦੇ ਅਨੁਸਾਰ ਇੱਕ ਸਰਕਾਰੀ ਸੂਤਰ ਨੇ ਦੱਸਿਆ, ਅਸਲ ਕੰਟਰੋਲ ਲਾਈਨ 'ਤੇ ਮੋਹਰੀ ਚੌਕੀਆਂ 'ਤੇ ਤਾਇਨਾਤ ਸਾਡੇ ਫੌਜੀ ਆਪਣੇ ਸਥਾਨਾਂ 'ਤੇ ਚੀਨੀ ਫੌਜੀਆਂ ਦੀ ਤੁਲਨਾ 'ਚ ਜ਼ਿਆਦਾ ਲੰਬੇ ਸਮੇਂ ਤੱਕ ਡਿਊਟੀ ਕਰ ਰਹੇ ਹਨ। ਭਿਆਨਕ ਠੰਡ ਅਤੇ ਕਈ ਡਿਗਰੀ ਮਾਈਨਸ ਤਾਪਮਾਨ ਦੇ ਚੱਲਦੇ ਚੀਨੀ ਫੌਜ ਨੂੰ ਰੋਜ਼ਾਨਾ ਆਪਣੇ ਫੌਜੀਆਂ ਨੂੰ ਬਦਲਣਾ ਪੈ ਰਿਹਾ ਹੈ। 
ਹਰਿਆਣਾ ਦੇ ਖੇਤੀਬਾੜੀ ਮੰਤਰੀ ਬੋਲੇ- ਕਿਸਾਨ ਸਮਝਦਾਰੀ ਨਾਲ ਕੰਮ ਲੈਣ, ਇਹ ਲਾਹੌਰ ਜਾਂ ਕਰਾਚੀ ਨਹੀਂ 

ਸੂਤਰਾਂ ਨੇ ਦੱਸਿਆ ਕਿ ਇਸ ਮੌਸਮ 'ਚ ਆਪਣੇ ਕੰਮ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਭਾਰਤੀ ਫੌਜ, ਚੀਨੀ ਫੌਜ ਦੇ ਮੁਕਾਬਲੇ ਕਾਫੀ ਅੱਗੇ ਅਤੇ ਬਿਹਤਰ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਵੱਡੀ ਗਿਣਤੀ 'ਚ ਭਾਰਤੀ ਫੌਜੀਆਂ ਨੂੰ ਪਹਿਲਾਂ ਹੀ ਲੱਦਾਖ ਸੈਕਟਰ 'ਚ ਕੰਮ ਕਰਨ ਦਾ ਅਨੁਭਵ ਹੈ। ਇਸ ਦੌਰਾਨ ਸਿਆਚਿਨ ਗਲੇਸ਼ੀਅਰ ਅਤੇ ਹੋਰ ਜ਼ਿਆਦਾ ਉੱਚਾਈ ਵਾਲੇ ਸਥਾਨ ਸ਼ਾਮਲ ਹਨ। 

ਜਾਣਕਾਰੀ ਦੇ ਅਨੁਸਾਰ ਇਸ ਭਿਆਨਕ ਠੰਡ ਦਾ ਪ੍ਰਭਾਵ ਜ਼ਿਆਦਾਤਰ ਉਨ੍ਹਾਂ ਸਾਮਰਿਕ ਸਿਖਰਾਂ 'ਤੇ ਵੇਖਿਆ ਜਾ ਸਕਦਾ ਹੈ ਜਿੱਥੇ, ਚੀਨੀ ਫੌਜ ਨੇ ਭਾਰਤੀ ਫੌਜ ਦੇ ਹਲਾਤਾਂ ਦੇ ਕੋਲ ਆਪਣੇ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇੱਕ ਪਾਸੇ ਜਿੱਥੇ ਭਾਰਤੀ ਫੌਜੀ ਉਥੇ ਹੀ ਰਹਿ ਰਹੇ ਹਨ, ਚੀਨੀ ਫੌਜੀਆਂ ਨੂੰ ਰੋਜ਼ਾਨਾ ਫੌਜੀਆਂ ਨੂੰ ਬਦਲਦੇ ਹੋਏ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਸਾਲ ਅਪ੍ਰੈਲ-ਮਈ 'ਚ ਚੀਨ ਨੇ ਹਮਲਾਵਰ ਰਵੱਈਆ ਦਿਖਾਉਂਦੇ ਹੋਏ ਪੂਰਬੀ ਲੱਦਾਖ ਸੈਕਟਰ 'ਚ ਭਾਰਤੀ ਸਰਹੱਦ ਵੱਲ ਕਰੀਬ 60 ਹਜ਼ਾਰ ਫੌਜੀਆਂ ਦੀ ਤਾਇਨਾਤੀ ਕੀਤੀ ਸੀ। ਟੈਂਕ ਅਤੇ ਭਾਰੀ ਹਥਿਆਰਾਂ  ਨਾਲ ਲੈਸ ਇਨ੍ਹਾਂ ਫੌਜੀਆਂ ਦੇ ਸਹਾਰੇ ਚੀਨ ਭਾਰਤੀ ਖੇਤਰ 'ਚ ਪ੍ਰਵੇਸ਼ ਕਰ ਇੱਥੇ ਕਬਜ਼ਾ ਕਰਨਾ ਚਾਹੁੰਦਾ ਸੀ। ਭਾਰਤ ਨੇ ਵੀ ਇਸ ਦੇ ਜਵਾਬ 'ਚ ਫੌਜ ਦੀ ਤਾਇਨਾਤੀ ਵਧਾ ਦਿੱਤੀ ਸੀ। 
 


author

Inder Prajapati

Content Editor

Related News