ਪ੍ਰਮਾਣੂ ਹਥਿਆਰ ਬਣਾਉਣ ਵਾਲਾ ਸਾਮਾਨ ਪਾਕਿਸਤਾਨ ਲਿਜਾਣ ਦੇ ਸ਼ੱਕ ਹੇਠ ਚੀਨੀ ਜਹਾਜ਼ ਮੁੰਬਈ ''ਚ ਕੀਤਾ ਗਿਆ ਕਾਬੂ
Sunday, Mar 03, 2024 - 03:10 AM (IST)
ਮੁੰਬਈ (ਭਾਸ਼ਾ)- ਚੀਨ ਤੋਂ ਪਾਕਿਸਤਾਨ ਜਾ ਰਹੇ ਇਕ ਜਹਾਜ਼ ਨੂੰ ਮੁੰਬਈ ’ਚ ਰੋਕ ਲਿਆ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਜਹਾਜ਼ ’ਚ ਕੁਝ ਅਜਿਹਾ ਹੈ, ਜਿਸ ਦੀ ਵਰਤੋਂ ਪਾਕਿਸਤਾਨ ਦੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਕੀਤੀ ਜਾ ਸਕਦੀ ਹੈ।
ਕਸਟਮ ਅਧਿਕਾਰੀਆਂ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਮਾਲਟਾ ਦੇ ਝੰਡੇ ਵਾਲੇ ਵਪਾਰਕ ਜਹਾਜ਼ ਸੀ.ਐੱਮ.ਏ.ਸੀ.ਜੀ.ਐੱਮ. ਅਟਿਲਾ ਨੂੰ 23 ਜਨਵਰੀ ਨੂੰ ਬੰਦਰਗਾਹ ’ਤੇ ਰੋਕਿਆ। ਜਾਂਚ ਦੌਰਾਨ ਇਸ ’ਚ ਇਕ ਕੰਪਿਊਟਰ ਨਿਊਮੈਰੀਕਲ ਕੰਟਰੋਲ (ਸੀ.ਐੱਨ.ਸੀ.) ਮਸ਼ੀਨ ਵੀ ਮਿਲੀ, ਜਿਸ ਨੂੰ ਇਕ ਇਟਾਲੀਅਨ ਕੰਪਨੀ ਵੱਲੋਂ ਬਣਾਇਆ ਸੀ।
ਇਹ ਵੀ ਪੜ੍ਹੋ- ਗਰੀਬ ਮਾਪੇ IELTS ਕਰਵਾ ਕੇ ਨਹੀਂ ਭੇਜ ਸਕੇ ਵਿਦੇਸ਼ ਤਾਂ ਧੀ ਹੋਈ ਦਿਮਾਗੀ ਤੌਰ 'ਤੇ ਪ੍ਰੇਸ਼ਾਨ, ਚੁੱਕ ਲਿਆ ਖ਼ੌਫ਼ਨਾਕ ਕਦਮ
ਸੀ.ਐੱਨ.ਸੀ. ਮਸ਼ੀਨਾਂ ਨੂੰ ਕੰਪਿਊਟਰ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ, ਅਜਿਹਾ ਮੈਨੂਅਲੀ ਕਰਨਾ ਸੰਭਵ ਨਹੀਂ ਹੈ। ਡੀ.ਆਰ.ਡੀ.ਓ. ਦੀ ਇਕ ਟੀਮ ਨੇ ਵੀ ਜਹਾਜ਼ ’ਚ ਲੱਦੀ ਖੇਪ ਦਾ ਨਿਰੀਖਣ ਕੀਤਾ। ਜਾਂਚ ’ਚ ਸਾਹਮਣੇ ਆਇਆ ਹੈ ਕਿ ਜਹਾਜ਼ ’ਚ ਲੱਦੀਆਂ ਚੀਜ਼ਾਂ ਦੀ ਵਰਤੋਂ ਗੁਆਂਢੀ ਦੇਸ਼ ਆਪਣੇ ਪ੍ਰਮਾਣੂ ਪ੍ਰੋਗਰਾਮ ਲਈ ਕਰ ਸਕਦਾ ਹੈ। ਮਾਹਿਰਾਂ ਮੁਤਾਬਕ ਇਹ ਯੰਤਰ ਪਾਕਿਸਤਾਨ ਦੇ ਮਿਜ਼ਾਈਲ ਵਿਕਾਸ ਪ੍ਰੋਗਰਾਮ ’ਚ ਅਹਿਮ ਹੋ ਸਕਦਾ ਹੈ।
ਵਰਨਣਯੋਗ ਹੈ ਕਿ 1996 ਤੋਂ ਬਾਅਦ ਸੀ.ਐੱਨ.ਸੀ. ਮਸ਼ੀਨਾਂ ਵਾਸੇਨਾਰ ਅਰੇਂਜਮੈਂਟ ’ਚ ਸ਼ਾਮਲ ਕੀਤਾ ਗਿਆ ਹੈ। ਇਹ ਇਕ ਇੰਟਰਨੈਸ਼ਨਲ ਆਰਮਜ਼ ਕੰਟਰੋਲਰ ਹੈ, ਜਿਸ ਦਾ ਮਕਸਦ ਨਾਗਰਿਕ ਅਤੇ ਫੌਜੀ ਵਰਤੋਂ ਦੋਵਾਂ ਦੇ ਨਾਲ ਯੰਤਰਾਂ ਦੇ ਪ੍ਰਸਾਰ ਨੂੰ ਰੋਕਣਾ ਹੈ।
ਇਹ ਵੀ ਪੜ੍ਹੋ- ਵਾਵਰੋਲੇ ਤੇ ਗੜ੍ਹਿਆਂ ਨੇ ਵਰ੍ਹਾਇਆ ਕਹਿਰ, ਪੁੱਟ ਸੁੱਟਿਆ ਪੈਟਰੋਲ ਪੰਪ ਤੇ ਸ਼ੈੱਡਾਂ ਨੂੰ ਬਣਾ ਦਿੱਤਾ ਛਾਨਣੀ (ਵੀਡੀਓ)
ਇਸ ਮਾਮਲੇ ਨੂੰ ਲੈ ਕੇ ਹੈ ਚਿੰਤਾ
ਅਧਿਕਾਰੀਆਂ ਨੇ ਕਿਹਾ ਕਿ ਇਹ ਚਿੰਤਾ ਹੈ ਕਿ ਪਾਕਿਸਤਾਨ ਚੀਨ ਤੋਂ ਉਨ੍ਹਾਂ ਚੀਜ਼ਾਂ ਨੂੰ ਹਾਸਲ ਕਰ ਸਕਦਾ ਹੈ, ਜਿਨ੍ਹਾਂ ’ਤੇ ਯੂਰਪ ਅਤੇ ਅਮਰੀਕਾ ਨੇ ਬੈਨ ਲਾਇਆ ਹੋਇਆ ਹੈ। ਪਾਕਿਸਤਾਨ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮਾਂ ਲਈ ਚੀਨੀ ਸਮਰਥਨ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ 2020 ’ਚ ਮਿਜ਼ਾਈਲ ਬਣਾਉਣ ਲਈ ਇਕ ਵਿਸ਼ੇਸ਼ ਆਟੋਕਲੇਵ ਨੂੰ ਪਾਕਿਸਤਾਨ ਜਾਣ ਵਾਲੇ ਚੀਨੀ ਜਹਾਜ਼ ’ਤੇ ਉਦਯੋਗਿਕ ਯੰਤਰ ਦੇ ਰੂਪ ’ਚ ਲੁਕਾਇਆ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e