ਚੀਨੀ ਪਟਾਕਿਆਂ ਨੂੰ ਲੈ ਕੇ ਅਲਰਟ, ਫੜ੍ਹੇ ਜਾਣ 'ਤੇ ਹੋਵੇਗੀ ਸ਼ਖਤ ਕਾਰਵਾਈ

10/22/2019 7:29:17 PM

ਨਵੀਂ ਦਿੱਲੀ — ਦਿਵਾਲੀ ਤੋਂ ਪਹਿਲਾਂ ਦੇਸ਼ਭਰ 'ਚ ਗੈਰ-ਕਾਨੂੰਨੀ ਚੀਨੀ ਪਟਾਖਿਆਂ ਦੇ ਪਹੁੰਚਣ ਨੂੰ ਲੈ ਕੇ ਕਸਟਮ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਕਸਟਮ ਵਿਭਾਗ ਦੇ ਪ੍ਰਧਾਨ ਕਮਿਸ਼ਨਰ ਨੇ ਕਿਹਾ ਹੈ ਕਿ ਚੀਨੀ ਪਟਾਕਿਆਂ ਦੀ ਦਰਾਮਦ ਪੂਰੀ ਤਰ੍ਹਾਂ ਪਾਬੰਦੀਸ਼ੂਦੀ ਹੈ। ਇਸ ਦੇ ਖਰੀਦਣ ਜਾਂ ਵੇਚਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਕਸਟਮ ਵਿਭਾਗ ਨੇ ਕਿਹਾ ਕਿ ਚੀਨ ਤੋਂ ਬਣੇ ਪਟਾਕੇ ਗੈਰ-ਕਾਨੂੰਨੀ ਰੂਪ ਨਾਲ ਬਾਜ਼ਾਰਾਂ 'ਚ ਪਹੁੰਚ ਰਹੇ ਹਨ ਜੋਂ ਚਿੰਤਾ ਦਾ ਵਿਸ਼ਾ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਪਟਾਕੇ ਆਪਣੇ ਕੋਲ ਰੱਖਦਾ ਹੈ ਜਾਂ ਉਸ ਨੂੰ ਵੇਚਦਾ ਹੈ ਤਾਂ ਉਸ ਦੇ ਖਿਲਾਫ ਕਸਟਮ ਐਕਟ 1962 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।
ਚੀਨੀ ਪਟਾਕੇ ਵਾਤਾਵਰਣ ਲਈ ਕਾਫੀ ਖਤਰਨਾਕ ਹਨ। ਇਸ ਦੇ ਨਾਲ ਹੀ ਇਹ ਧਮਾਕਾ ਨਿਯਮ 2008 ਦੇ ਵੀ ਖਿਲਾਫ ਹੈ। ਚੀਨੀ ਪਟਾਕਿਆਂ 'ਚ ਰੈਡ ਲੇਡ, ਕਾਪਰ ਆਕਸਾਇਡ ਅਤੇ ਲਿਥਿਅਮ ਵਰਗੇ ਕਾਫੀ ਖਤਰਨਾਕ ਰਸਾਇਣ ਹੁੰਦੇ ਹਨ, ਜੋ ਵਾਤਾਵਰਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ਲਈ ਵੀ ਖਤਰਨਾਕ ਹਨ। ਚੀਨੀ ਪਟਾਕੇ ਦੇਸ਼ ਦੀ ਅਰਥਵਿਵਸਥਾ ਦੇ ਨਾਲ-ਨਾਲ ਘਰੇਲੂ ਉਦਯੋਗ 'ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ।

 


Inder Prajapati

Content Editor

Related News