ਹਵਾਲਾ ਰੈਕੇਟ ''ਚ ਵੱਡਾ ਖੁਲਾਸਾ, ਚੀਨੀ ਨਾਗਰਿਕ ਨੇ ਫਰਜ਼ੀ ਪਤੇ ''ਤੇ ਬਣਾਈਆਂ

08/17/2020 11:39:04 PM

ਨਵੀਂ ਦਿੱਲੀ : 1000 ਕਰੋੜ ਰੁਪਏ ਦੇ ਹਵਾਲਾ ਅਤੇ ਮਨੀ ਲਾਂਡਰਿੰਗ ਰੈਕੇਟ 'ਚ ਇਨਕਮ ਟੈਕਸ ਵਿਭਾਗ ਵੱਲੋਂ ਗ੍ਰਿਫਤਾਰ ਚੀਨੀ ਨਾਗਰਿਕ ਚਾਰਲੀ ਪੇਂਗ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਉਸ ਨੇ ਕਈ ਫਰਜ਼ੀ ਪਤੇ 'ਤੇ ਸ਼ੈਲ ਕੰਪਨੀਆਂ ਦੀ ਸ਼ੁਰੂਆਤ ਕੀਤੀ।

ਹਵਾਲਾ ਨੈੱਟਵਰਕ ਚਲਾਉਣ ਵਾਲੇ ਚਾਰਲੀ ਪੇਂਗ ਨੇ ਏਜੰਸੀਆਂ ਦੀਆਂ ਅੱਖਾਂ 'ਚ ਜੱਮ ਕੇ ਧੂਣ ਪਾਇਆ। ਉਹ ਸ਼ੈਲ ਕੰਪਨੀਆਂ ਬਣਾ ਕੇ ਹਜ਼ਾਰਾਂ ਕਰੋੜ ਦਾ ਹਵਾਲਾ ਨੈੱਟਵਰਕ ਚਲਾ ਰਿਹਾ ਸੀ। ਗੁਰੂਗ੍ਰਾਮ ਦੇ 1205, ਪਾਮ ਸਪ੍ਰਿੰਗ ਪਲਾਜ਼ਾ, ਸੈਕਟਰ 59, ਗੋਲਫ ਕੋਰਸ ਰੋਡ ਪਤੇ 'ਤੇ ਚਾਰਲੀ ਇਨਵਿਨ ਲੌਜਿਸਟਿਕਸ ਇੰਡੀਆ ਲਿਮਟਿਡ ਨਾਮ ਦੀ ਕੰਪਨੀ ਚਲਾ ਰਿਹਾ ਸੀ।

ਪਰ ਹੁਣ ਜ਼ਮੀਨੀ ਹਕੀਕਤ ਇਹ ਹੈ ਕਿ ਇਸ ਜਗ੍ਹਾ ਦੇ ਸਕਿਊਰਿਟੀ ਮੈਨੇਜਰ ਨੇ ਖੁਦ ਦੱਸਿਆ ਹੈ ਕਿ ਇੱਥੇ ਇਨਵਿਨ ਲੌਜਿਸਟਿਕਸ ਨਾਮ ਦੀ ਕਦੇ ਕੋਈ ਕੰਪਨੀ ਰਹੀ ਹੀ ਨਹੀਂ। ਜੋ ਪਤਾ ਚਾਰਲੀ ਨੇ ਦਿੱਤਾ ਹੈ ਉਹ ਗੁਰੂਗ੍ਰਾਮ ਦਾ ਹੈ ਪਰ ਇੱਥੇ ਦੇ ਸਕਿਊਰਿਟੀ ਇੰਚਾਰਜ ਬਕਾਇਦਾ ਦੱਸ ਰਹੇ ਹਨ ਕਿ ਇੱਥੇ ਕੋਈ ਕੰਮ ਨਹੀਂ ਚੱਲ ਰਿਹਾ ਸਗੋਂ ਸਭ ਕੁੱਝ ਖਾਲੀ ਹੈ। ਇਸੇ ਤਰ੍ਹਾਂ ਕਈ ਫਰਜ਼ੀ ਪਤੇ ਦੇ ਜ਼ਰੀਏ ਚਾਰਲੀ ਸ਼ੈਲ ਕੰਪਨੀ ਚਲਾ ਕੇ ਹਵਾਲਾ ਦਾ ਕੰਮ ਕਰ ਰਿਹਾ ਸੀ ਅਤੇ ਜਾਸੂਸੀ ਦਾ ਨੈੱਟਵਰਕ ਵੀ ਚਲਾ ਰਿਹਾ ਸੀ।

ਹਾਲਾਂਕਿ ਸੂਤਰ ਦੱਸਦੇ ਹਨ ਕਿ ਇਸ ਪਤੇ 'ਤੇ ਕੁੱਝ ਸਮਾਂ ਪਹਿਲਾਂ ਤੱਕ ਚਾਰਲੀ ਦੀ ਇੱਕ ਸ਼ੈਲ ਕੰਪਨੀ ਸੀ ਪਰ ਉਸਨੇ ਇਸ ਥਾਂ ਨੂੰ ਖਾਲੀ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਾਂਚ ਏਜੰਸੀਆਂ ਚਾਰਲੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ ਅਤੇ ਉਸ ਦੇ ਦੱਸੇ ਦਿੱਲੀ ਅਤੇ ਗੁਰੂਗ੍ਰਾਮ ਦੇ ਸਾਰੇ ਪਤੇ 'ਤੇ ਛਾਪੇਮਾਰੀ ਕਰ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚਾਰਲੀ ਨੇ ਦਿੱਲੀ ਅਤੇ ਗੁਰੂਗ੍ਰਾਮ ਦੇ ਕਈ ਪਤੇ 'ਤੇ ਆਪਣਾ ਆਧਾਰ ਕਾਰਡ ਬਣਵਾਇਆ ਅਤੇ ਸ਼ੈਲ ਕੰਪਨੀਆਂ ਖੋਲ੍ਹੀਆਂ।

ਤੁਹਾਨੂੰ ਦੱਸ ਦਈਏ ਕਿ ਚੀਨੀ ਨਾਗਰਿਕ ਚਾਰਲੀ ਪੇਂਗ ਨੂੰ ਸਤੰਬਰ 2018 'ਚ ਜਾਸੂਸੀ ਦੇ ਦੋਸ਼ 'ਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਚਾਰਲੀ 'ਤੇ ਦੋਸ਼ ਸੀ ਕਿ ਉਹ ਚੀਨ ਲਈ ਜਾਸੂਸੀ ਕਰ ਰਿਹਾ ਹੈ ਅਤੇ ਹਵਾਲਾ ਦਾ ਕੰਮ ਵੀ ਚਲਾ ਰਿਹਾ ਹੈ।


Inder Prajapati

Content Editor

Related News