ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ 5 ਲੋਕਾਂ ਨੂੰ ਕੀਤਾ ਅਗਵਾ : ਕਾਂਗਰਸ ਵਿਧਾਇਕ

09/05/2020 3:32:33 PM

ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਨਿਨੋਂਗ ਏਰਿੰਗ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਚੀਨ ਦੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਸੂਬੇ ਦੇ ਅਪਰ ਸੁਬਾਨਸਿਰੀ ਜ਼ਿਲ੍ਹੇ ਤੋਂ 5 ਲੋਕਾਂ ਨੂੰ 'ਅਗਵਾ' ਕਰ ਲਿਆ ਹੈ। ਅਧਿਕਾਰੀਆਂ ਨੇ ਹਾਲਾਂਕਿ ਇਸ ਘਟਨਾ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ 'ਚ ਸੂਚਨਾਵਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਸਾਨੂੰ ਇਸ ਸੰਬੰਧ 'ਚ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ ਅਤੇ ਨਾ ਹੀ ਇਸ ਸੰਬੰਧ 'ਚ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ।'' ਸੂਤਰਾਂ ਅਨੁਸਾਰ ਫੌਜ ਇਸ ਮਾਮਲੇ ਨੂੰ ਦੇਖ ਰਹੀ ਹੈ। ਸ਼੍ਰੀ ਏਰਿੰਗ ਨੇ ਇਸ ਸੰਬੰਧ 'ਚ ਟਵਿੱਟਰ 'ਤੇ ਲਿਖਿਆ,''ਹੈਰਾਨ ਕਰਨ ਵਾਲੀ ਖਬਰ : ਸਾਡੇ ਸੂਬੇ ਦੇ ਅਪਰ ਸੁਬਨਸਿਰੀ ਜ਼ਿਲ੍ਹੇ ਦੇ 5 ਲੋਕਾਂ ਨੂੰ ਕਥਿਤ ਤੌਰ 'ਤੇ ਚੀਨ ਦੀ ਫੌਜ ਪੀ.ਐੱਲ.ਏ. ਨੇ ਅਗਵਾ ਕਰ ਲਿਆ ਹੈ। ਪੀ.ਐੱਲ.ਏ. ਅਤੇ ਚੀਨ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ।''

PunjabKesariਰਿਪੋਰਟ ਅਨੁਸਾਰ ਇਨ੍ਹਾਂ 5 ਲੋਕਾਂ ਨੂੰ ਨਾਚੋ ਕੋਲ ਜੰਗਲ ਤੋਂ ਉਸ ਸਮੇਂ ਅਗਵਾ ਕੀਤਾ ਗਿਆ, ਜਦੋਂ ਉਹ ਉੱਥੇ ਸ਼ਿਕਾਰ ਲਈ ਗਏ ਸਨ। ਸ਼੍ਰੀ ਏਰਿੰਗ ਨੇ ਇਕ ਹੋਰ ਟਵੀਟ 'ਚ ਲਿਖਿਆ,''ਦਿਬਾਂਗ ਦੀ ਸੈਟੇਲਾਈਨ ਇਮੇਜੀਨੇਸ਼ਨ ਤੋਂ ਪਤਾ ਲੱਗਦਾ ਹੈ ਕਿ ਚੀਨ ਬੀਸਿੰਗ ਦੀ ਤਰ੍ਹਾਂ ਅਪਰ ਸਿਯਾਂਗ 'ਚ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ। ਡਿਮਬੇਨ 'ਚ ਅੰਤਿਮ ਆਈ.ਟੀ.ਬੀ.ਪੀ. ਪੋਸਟ ਤੋਂ ਦਿਬਾਂਗ ਘਾਟੀ 'ਚ ਮੈਕਮੋਹਨ ਲਾਈਨ ਦੀ ਦੂਰੀ 100 ਕਿਲੋਮੀਟਰ ਤੋਂ ਵੱਧ ਹੈ ਅਤੇ ਚੀਨੀ ਇਸ ਦਾ ਸੜਕ ਦੇ ਨਿਰਮਾਣ 'ਚ ਲਾਭ ਚੁੱਕ ਰਹੇ ਹਨ।''


DIsha

Content Editor

Related News