ਨੈਸ਼ਨਲ ਹਾਈਵੇ ''ਤੇ ਚਾਈਨਾ ਡੋਰ ਨੇ ਮਚਾਇਆ ਕਹਿਰ ! ਨੌਜਵਾਨ ਦੀ ਵੱਢੀ ਗਈ ਧੌਣ, ਹੋਈ ਦਰਦਨਾਕ ਮੌਤ

Monday, Aug 17, 2026 - 11:15 AM (IST)

ਨੈਸ਼ਨਲ ਹਾਈਵੇ ''ਤੇ ਚਾਈਨਾ ਡੋਰ ਨੇ ਮਚਾਇਆ ਕਹਿਰ ! ਨੌਜਵਾਨ ਦੀ ਵੱਢੀ ਗਈ ਧੌਣ, ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੌਸ਼ਾਂਬੀ ਥਾਣਾ ਖੇਤਰ ’ਚ ਐੱਨ.ਐੱਚ.-9 ’ਤੇ ਸ਼ਨੀਵਾਰ ਸ਼ਾਮ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ’ਚ ਉਸ ਦੀ ਧੌਣ ਬੁਰੀ ਤਰ੍ਹਾਂ ਵੱਢੀ ਗਈ। 

ਮ੍ਰਿਤਕ ਦੀ ਪਛਾਣ ਅਕਬਰਪੁਰ ਬਹਿਰਾਮਪੁਰ ਵਾਸੀ ਰਵੀ ਰਾਜ ਵਜੋਂ ਹੋਈ ਹੈ। ਦੱਸਿਆ ਗਿਆ ਕਿ ਰਵੀ ਰਾਜ ਆਪਣੇ ਦੋਸਤ ਨਾਲ ਬਾਈਕ ਤੋਂ ਦਿੱਲੀ ਜਾ ਰਿਹਾ ਸੀ। ਖੋੜਾ ਨੇੜੇ ਅਚਾਨਕ ਚਾਈਨਾ ਡੋਰ ਉਸ ਦੀ ਧੌਣ ’ਚ ਫਸ ਗਈ। ਬਾਈਕ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੋਰ ਨਾਲ ਉਸ ਦੀ ਧੌਣ ਬੁਰੀ ਤਰ੍ਹਾਂ ਵੱਢੀ ਗਈ। ਸਥਾਨਕ ਲੋਕਾਂ ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਬਾਲੀਵੁੱਡ ਦੇ ਦਿੱਗਜ ਅਦਾਕਾਰਾਂ ਨੂੰ FDA ਨੇ ਭੇਜ'ਤਾ ਨੋਟਿਸ ! ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼

ਪੁਲਸ ਨੇ ਜ਼ਖਮੀ ਰਵੀ ਰਾਜ ਨੂੰ ਵੈਸ਼ਾਲੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ’ਚ ਮਾਤਮ ਛਾ ਗਿਆ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਏ.ਸੀ.ਪੀ. ਇੰਦਰਾਪੁਰਮ ਅਨੁਸਾਰ ਮਾਮਲੇ ’ਚ ਪਰਿਵਾਰ ਵਾਲਿਆਂ ਵੱਲੋਂ ਹਾਲੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਚਾਈਨਾ ਡੋਰ ਦੀ ਵਿਕਰੀ ’ਤੇ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਨਾਲ ਲਗਾਤਾਰ ਹਾਦਸੇ ਹੋ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News