ਵਿਦੇਸ਼ ਮੰਤਰੀ ਜੈਸ਼ੰਕਰ ਦਾ ਚੀਨ ਨੂੰ ਸਖ਼ਤ ਸੰਦੇਸ਼, ਕਿਹਾ- ਨਹੀਂ ਚਾਹੁੰਦੇ ਇਕ ਹੀ ਸਮੇਂ ''ਚ ਜੰਗ ਤੇ ਵਪਾਰ

Sunday, Jan 14, 2024 - 12:01 PM (IST)

ਨਾਗਪੁਰ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਹੱਦ 'ਤੇ ਤਣਾਅ ਵਿਚਾਲੇ ਚੀਨ ਨੂੰ ਸੰਬੰਧਾਂ ਦੇ ਆਮ ਰੂਪ ਨਾਲ ਅੱਗੇ ਵਧਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਕੂਟਨੀਤੀ ਜਾਰੀ ਰਹਿੰਦੀ ਹੈ ਅਤੇ ਕਦੇ-ਕਦੇ ਕਠਿਨ  ਸਥਿਤੀਆਂ ਦਾ ਹੱਲ ਜਲਦਬਾਜ਼ੀ 'ਚ ਨਹੀਂ ਨਿਕਲਦਾ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦਾਂ 'ਤੇ ਆਪਸੀ ਸਹਿਮਤੀ ਨਹੀਂ ਹੈ ਅਤੇ ਇਹ ਫ਼ੈਸਲਾ ਲਿਆ ਗਿਆ ਸੀ ਕਿ ਦੋਵੇਂ ਪੱਖ ਫ਼ੌਜੀਆਂ ਨੂੰ ਇਕੱਠਾ ਨਹੀਂ ਕਰਨਗੇ ਅਤੇ ਆਪਣੀਆਂ ਗਤੀਵਿਧੀਆਂ ਬਾਰੇ ਇਕ-ਦੂਜੇ ਨੂੰ ਸੂਚਿਤ ਰੱਖਣਗੇ ਪਰ ਗੁਆਂਢੀ ਦੇਸ਼ ਨੇ 2020 'ਚ ਇਸ ਸਮਝੌਤੇ ਦੀ ਉਲੰਘਣਾ ਕੀਤੀ। ਜੈਸ਼ੰਕਰ ਨੇ ਕਿਹਾ ਕਿ ਚੀਨ ਵੱਡੀ ਗਿਣਤੀ 'ਚ ਆਪਣੇ ਫ਼ੌਜੀਆਂ ਨੂੰ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਲੈ ਆਇਆ ਅਤੇ ਗਲਵਾਨ ਦੀ ਘਟਨਾ ਹੋਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੀਨੀ ਹਮਰੁਤਬਾ ਨੂੰ ਦੱਸਿਆ ਹੈ ਕਿ ਜਦੋਂ ਤੱਕ ਸਰਹੱਦ 'ਤੇ ਕੋਈ ਹੱਲ ਨਹੀਂ ਨਿਲਦਾ, ਉਨ੍ਹਾਂ ਨੂੰ ਹੋਰ ਸੰਬੰਧਾਂ ਦੇ ਆਮ ਰੂਪ ਨਾਲ ਅੱਗੇ ਵਧਣ ਦੀ ਉਮੀਦ ਨਹੀਂ ਕਰਨੀ ਚਾਹੀਦੀ।'' ਵਿਦੇਸ਼ ਮੰਤਰੀ ਨੇ ਕਿਹਾ,''ਇਹ ਅਸੰਭਵ ਹੈ। ਤੁਸੀਂ ਇਕ ਹੀ ਸਮੇਂ 'ਚ ਲੜਨਾ ਅਤੇ ਵਪਾਰ ਨਹੀਂ ਕਰਨਾ ਚਾਹੁੰਦੇ। ਇਸ ਵਿਚ ਕੂਟਨੀਤੀ ਜਾਰੀ ਹੈ ਅਤੇ ਕਦੇ-ਕਦੇ ਕਠਿਨ ਸਥਿਤੀਆਂ ਦਾ ਹੱਲ ਜਲਦਬਾਜ਼ੀ 'ਚ ਨਹੀਂ ਨਿਕਲਦਾ ਹੈ।''

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ! ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ

ਮਾਲਦੀਵ ਨਾਲ ਹਾਲੀਆ ਮਤਭੇਦ 'ਤੇ ਪੁੱਛੇ ਜਾਣ 'ਤੇ ਜੈਸ਼ੰਕਰ ਨੇ ਕਿਹਾ,''ਅਸੀਂ ਪਿਛਲੇ 10 ਸਾਲਾਂ 'ਚ ਬਹੁਤ ਸਫ਼ਲਤਾ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।'' ਜੈਸ਼ੰਕਰ ਨੇ ਕਿਹਾ,''ਰਾਜਨੀਤੀ 'ਚ ਉਤਾਰ-ਚੜ੍ਹਾਵ ਚੱਲਦੇ ਰਹਿੰਦੇ ਹਨ ਪਰ ਉਸ ਦੇਸ਼ ਦੇ ਲੋਕਾਂ 'ਚ ਆਮ ਤੌਰ 'ਤੇ ਭਾਰਤ ਪ੍ਰਤੀ ਚੰਗੀਆਂ ਭਾਵਨਾਵਾਂ ਹਨ ਅਤੇ ਉਹ ਚੰਗੇ ਸੰਬੰਧਾਂ ਦੇ ਮਹੱਤਵ ਨੂੰ ਸਮਝਦੇ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਉੱਥੇ ਸੜਕਾਂ, ਬਿਜਲੀ ਟਰਂਸਮਿਸ਼ਨ ਲਾਈਨ, ਈਂਧਨ ਦੀ ਸਪਾਈ, ਵਪਾਰ ਪਹੁੰਚ ਪ੍ਰਦਾਨ ਕਰਨ, ਨਿਵੇਸ਼ 'ਚ ਸ਼ਾਮਲ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਕੋਈ ਰਿਸ਼ਤਾ ਕਿਵੇਂ ਵਿਕਸਿਤ ਹੁੰਦਾ ਹੈ, ਹਾਲਾਂਕਿ ਕਦੇ-ਕਦੇ ਚੀਜ਼ਾਂ ਸਹੀ ਰਸਤੇ 'ਤੇ ਨਹੀਂ ਚੱਲਦੀਆਂ ਹਨ ਅਤੇ ਇਸ ਨੂੰ ਵਾਪਸ ਲਿਆਉਣ ਲਈ ਲੋਕਾਂ ਨੂੰ ਸਮਝਣਾ ਪੈਂਦਾ ਹੈ, ਜਿੱਥੇ ਇਸ ਨੂੰ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਯਾਤਰਾ ਤੋਂ ਬਾਅਦ ਮਾਲਦੀਵ ਦੇ ਕੁਝ ਮੰਤਰੀਆਂ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਵਿਵਾਦ ਸ਼ੁਰੂ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News