ਚੀਨ ਨੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ''ਤੇ ਕਾਰਵਾਈ ਕਰਨ ਲਈ ਭਾਰਤ ਤੋਂ ਮੰਗਿਆ ਸਮਰਥਨ

05/23/2020 2:36:19 AM

ਬੀਜ਼ਿੰਗ - ਚੀਨ ਨੇ ਹਾਂਗਕਾਂਗ ਦੇ ਉਪਰ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਉਣ ਦੇ ਆਪਣੇ ਵਿਵਾਦਤ ਫੈਸਲੇ ਨੂੰ ਲੈ ਕੇ ਭਾਰਤ ਅਤੇ ਹੋਰ ਦੇਸ਼ਾਂ ਦਾ ਸਮਰਥਨ ਮੰਗਿਆ ਹੈ ਅਤੇ ਆਖਿਆ ਹੈ ਕਿ ਇਸ ਦਾ ਟੀਚਾ ਇਸ ਸਾਬਕਾ ਬਿ੍ਰਟਿਸ਼ ਕਾਲੋਨੀ ਵਿਚ ਵੱਖਵਾਦੀ ਤਾਕਤਾਂ ਨੂੰ ਕਾਬੂ ਵਿਚ ਰੱਖਣਾ ਹੈ ਜਿਨ੍ਹਾਂ ਨੇ ਦੇਸ਼ ਦੀ ਰਾਸ਼ਟਰ ਦੀ ਸੁਰੱਖਿਆ ਅਤੇ ਹਕੂਮਤ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ। ਕਿਸੇ ਵੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਧਾਰ ਨੂੰ ਕੁੰਦ ਕਰਨ ਲਈ ਚੀਨ ਨੇ ਨਵੇਂ ਮਸੌਦਾ ਕਾਨੂੰਨ ਦੇ ਕਾਰਨਾਂ ਨੂੰ ਸਪੱਸ਼ਟ ਕਰਦੇ ਹੋਏ ਭਾਰਤ ਅਤੇ ਹੋਰ ਦੇਸ਼ਾਂ ਨੂੰ ਚਿੱਠੀ ਲਿੱਖੀ ਹੈ ਅਤੇ ਕਿਹਾ ਹੈ ਕਿ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਵਿਚ ਰਾਸ਼ਟਰੀ ਸੁਰੱਖਿਆ ਬਣਾਈ ਰੱਖਣੀ ਵਿਸ਼ੁੱਧ ਰੂਪ ਤੋਂ ਚੀਨ ਦਾ ਅੰਦਰੂਨੀ ਵਿਸ਼ਾ ਹੈ।

ਚੀਨ ਨੇ ਹਾਂਗਕਾਂਗ 'ਤੇ ਆਪਣਾ ਕੰਟਰੋਲ ਮਜ਼ਬੂਤ ਬਣਾਉਣ ਲਈ ਸ਼ੁੱਕਰਵਾਰ ਨੂੰ ਆਪਣੀ ਸੰਸਦ ਵਿਚ ਹਾਂਗਕਾਂਗ ਵਿਚ ਵਿਵਾਦਤ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਮਸੌਦਾ ਪੇਸ਼ ਕੀਤਾ ਸੀ। ਇਸ ਨੂੰ 1997 ਤੋਂ ਬਾਅਦ ਹਾਂਗਕਾਂਗ ਦੀ ਖੇਤਰੀ ਹਕੂਮਤ ਅਤੇ ਨਿੱਜੀ ਸੁਤੰਤਰਤਾ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਂਗਕਾਂਗ 1997 ਵਿਚ ਹੀ ਚੀਨੀ ਸ਼ਾਸਨ ਦੇ ਤਹਿਤ ਆਇਆ ਸੀ। ਹਾਂਗਕਾਂਗ ਚੀਨ ਦਾ ਇਕ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹੈ। ਬਿ੍ਰਟੇਨ ਵੱਲੋਂ ਇਕ ਜੁਲਾਈ, 1997 ਨੂੰ ਹਾਂਗਕਾਂਗ ਦੀ ਹਕੂਮਤ ਚੀਨ ਨੂੰ ਸੌਂਪਣ ਤੋਂ ਬਾਅਦ ਉਥੇ ਇਕ ਦੇਸ਼ 2 ਵਿਧਾਨ ਰਿਹਾ ਹੈ। ਇਸ ਵਿਵਸਥਾ ਵਿਚ ਉਸ ਨੂੰ ਕੁਝ ਸੁਤੰਤਰਤਾਵਾਂ ਮਿਲੀਆਂ ਜੋ ਬਾਕੀ ਚੀਨ ਨੂੰ ਹਾਸਲ ਨਹੀਂ ਹਨ। ਵਿਭਿੰਨ ਦੇਸ਼ਾਂ ਨੂੰ ਸੌਂਪੀ ਚਿੱਠੀ ਵਿਚ ਚੀਨ ਨੇ ਕਿਹਾ ਹੈ ਕਿ ਤੁਹਾਡੇ ਦੇਸ਼ ਦਾ ਹਾਂਗਕਾਂਗ ਦੇ ਨਾਲ ਆਰਥਿਕ ਅਤੇ ਵਪਾਰਕ ਸਹਿਯੋਗ ਅਤੇ ਦੋਹਾਂ ਦੀ ਜਨਤਾ ਵਿਚਾਲੇ ਆਪਸੀ ਸਬੰਧ ਰਿਹਾ ਹੈ। ਹਾਂਗਕਾਂਗ ਦੀ ਸਮਰੱਥ ਅੰਤਰਰਾਸ਼ਟਰੀ ਬਿਰਾਦਰੀ ਦੇ ਸਾਂਝੇ ਹਿੱਤਾਂ ਅਤੇ ਹਾਂਗਕਾਂਗ ਵਿਚ ਤੁਹਾਡੇ ਦੇਸ਼ ਦੇ ਕਾਨੂੰਨੀ ਹਿੱਤਾਂ ਦੇ ਅਨੁਰੂਪ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਸਰਕਾਰ ਇਸ ਨੂੰ ਸਮਝੇਗੀ ਅਤੇ ਚੀਨ ਦਾ ਸਮਰਥਨ ਕਰੇਗੀ।

ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ 23 ਸਾਲ ਪਹਿਲਾਂ ਹਾਂਗਕਾਂਗ ਚੀਨ ਨੂੰ ਵਾਪਸ ਦਿੱਤੇ ਜਾਣ ਤੋਂ ਬਾਅਦ ਹਾਂਗਕਾਂਗ ਐਸ. ਐਸ. ਆਰ. ਨੇ ਚੀਨ ਦੇ ਸੰਵਿਧਾਨਕ ਅਤੇ ਮੂਲ ਕਾਨੂੰਨ ਦੇ ਅਨੁਰੂਪ ਰਾਸ਼ਟਰੀ ਸੁਰੱਖਿਆ ਦੀ ਖਾਤਿਰ ਆਪਣੇ ਸੰਵਿਧਾਨਕ ਜ਼ਿੰਮੇਵਾਰੀ ਦਾ ਨਿਪਟਾਰਾ ਨਹੀਂ ਕੀਤਾ ਹੈ। ਉਸ ਵਿਚ ਕਿਹਾ ਗਿਆ ਹੈ ਕਿ ਹਾਂਗਕਾਂਗ ਦੀ ਕਾਨੂੰਨ ਪ੍ਰਣਾਲੀ ਵਿਚ ਸਪੱਸ਼ਟ ਖਾਮੀਆਂ ਹਨ ਅਤੇ ਉਸ ਨੂੰ ਲਾਗੂ ਕਰਨ ਦੀ ਪ੍ਰਣਾਲੀ ਦੀ ਘਾਟ ਹੈ। ਹਾਂਗਕਾਂਗ ਵਿਚ ਵਿਰੋਧੀ ਤੱਤਾਂ ਨੇ ਚੀਨ ਦੇ ਮੁੱਖ ਭੂਮੀ ਦੇ ਪ੍ਰਤੀ ਵੱਖਵਾਦ, ਘੁਸਪੈਠ ਲਈ ਬਾਹਰੀ ਤੱਤਾਂ ਨਾਲ ਹੱਥ ਮਿਲਾ ਲਿਆ ਹੈ। ਉਸ ਵਿਚ ਕਿਹਾ ਗਿਆ ਹੈ ਪਿਛਲੇ ਸਾਲ ਹਾਂਗਕਾਂਗ ਵਿਚ ਸੋਧ ਬਿਲ 'ਤੇ ਉਥਲ-ਪੁਛਲ ਨਾਲ ਐਸ. ਐਸ. ਆਰ. ਦੇ ਕਾਨੂੰਨ ਦੇ ਸ਼ਾਸਨ, ਅਰਥ ਵਿਵਸਥਾ ਅਤੇ ਲੋਕਾਂ ਦੀ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ। ਪਿਛਲੇ ਸਾਲ ਤੋਂ ਹਾਂਗਕਾਂਗ ਵਿਚ ਲੱਖਾਂ ਲੋਕ ਜ਼ਿਆਦਾ ਖੁਦਮੁਖਤਿਆਰੀ ਅਤੇ ਚੀਨ ਦੇ ਘੱਟ ਦਖਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।


Khushdeep Jassi

Content Editor

Related News