ਮਾਈਨਸ 25 ਡਿਗਰੀ ਵਾਲੀ ਠੰਡ ਨਾਲ ਨਜਿੱਠਣ ਲਈ ਚੀਨ ਦੀ ਤਿਆਰੀ, ਬਣਾ ਰਹੇ ਗਰਮ ਬੈਰਕਾਂ

Friday, Oct 09, 2020 - 10:10 PM (IST)

ਬੀਜ਼ਿੰਗ - ਭਾਰਤ ਤੋਂ ਪੈਂਗਾਂਗ ਝੀਲ ਇਲਾਕੇ ਵਿਚ ਤਣਾਅ ਵਿਚਾਲੇ ਚੀਨ ਸਾਹਮਣੇ ਇਕ ਵੱਡੀ ਚੁਣੌਤੀ ਹੈ ਹਿਮਾਲਿਆ ਦੀ ਕੰਬਾ ਦੇਣ ਵਾਲੀ ਠੰਡ। ਪੈਂਗਾਂਗ ਝੀਲ ਨੇੜੇ ਤਾਪਮਾਨ-10 ਡਿਗਰੀ ਤੱਕ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ਵਿਚ ਚੀਨ ਨੇ ਇਸ ਦੇ ਨਾਲ ਆਪਣੀ ਸਰਹੱਦ 'ਤੇ ਅਜਿਹੀਆਂ ਬੈਰਕਾਂ ਤਿਆਰ ਕੀਤੀਆਂ ਹਨ ਜਿਥੇ ਉਸ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਫੌਜੀਆਂ ਨੂੰ ਗਰਮ ਰੱਖਿਆ ਜਾ ਸਕੇ। ਕੁਝ ਦਿਨ ਪਹਿਲਾਂ ਹੀ ਚੀਨੀ ਮੀਡੀਆ ਵਿਚ ਇਨ੍ਹਾਂ ਬੈਰਕਾਂ ਦੇ ਬਾਰੇ ਵਿਚ ਰਿਪੋਰਟਸ ਸਾਹਮਣੇ ਆਈ ਸੀ।

ਸੈਟੇਲਾਈਟ ਤਸਵੀਰਾਂ ਵਿਚ ਦਿਖੀ ਤਿਆਰੀ
ਚੀਨ ਦੇ ਨਿਊਜ਼ ਨੈੱਟਵਰਕ ਤੋਂ ਮਿਲੀਆਂ ਰਿਪੋਟਰਾਂ ਤੋਂ ਬਾਅਦ GEOINT ਅਤੇ Sim Tack ਦੀ ਸੈਟੇਲਾਈਟ ਤਸਵੀਰਾਂ ਨਾਲ ਚੀਨ ਦੀਆਂ ਤਿਆਰੀਆਂ ਦਾ ਪਤਾ ਲੱਗਾ ਹੈ। ਓਪਨ ਇੰਟੈਲੀਜੈਂਸ ਸੋਰਸ detresfa ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚ ਦਿੱਖ ਰਿਹਾ ਹੈ ਕਿ ਪੈਂਗਾਂਗ ਝੀਲ ਅਤੇ ਸਪਾਂਗੁਰ ਝੀਲ ਵਿਚ ਝੜਪ ਦੀ ਥਾਂ ਤੋਂ ਕਰੀਬ 100 ਕਿ. ਮੀ. ਦੂਰ ਨਵੀਆਂ ਬੈਰਕਾਂ ਹਨ ਜੋ ਪਿਛਲੇ ਸਾਲ 2019 ਤੋਂ ਨਿਰਮਾਣ-ਅਧੀਨ ਹਨ। ਇਨ੍ਹਾਂ ਤੋਂ ਇਲਾਵਾ ਸੈਟੇਲਾਈਟ ਤਸਵੀਰਾਂ ਸੋਲਰ ਪੈਨਲ ਵੀ ਦੇਖੇ ਜਾ ਸਕਦੇ ਹਨ।

ਸੌਰ ਊਰਜਾ ਦਾ ਇਸਤੇਮਾਲ ਸਮੇਤ ਕਈ ਸੁਵਿਧਾਵਾਂ
ਪੈਂਗਾਂਗ ਸੋ ਵਿਚ ਤਾਪਮਾਨ ਮਾਇਨਸ 25 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਪੀ. ਐੱਲ. ਏ. ਨੇ ਜਦ ਆਪਣੇ ਫੌਜੀਆਂ ਦੀਆਂ ਬੈਰਕਾਂ ਨੂੰ ਗਰਮ ਰੱਖਣ ਲਈ ਥਰਮਲ ਇੰਸੁਲੇਸ਼ਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਸੋਲਰ ਪਾਵਰ (ਸੌਰ ਊਰਜਾ) ਨਾਲ ਚੱਲਣ ਵਾਲੀਆਂ ਇਨ੍ਹਾਂ ਯੂਨਿਟਾਂ ਨੂੰ ਆਰਮੀ ਇੰਜੀਨੀਅਰਿੰਗ ਯੂਨੀਵਰਸਿਟੀ ਨੇ ਬਣਾਇਆ ਹੈ। ਇਹ ਅੰਦਰ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੱਕ 'ਤੇ ਮੈਂਟੇਨ ਕਰ ਸਕਦੀਆਂ ਹਨ। ਰਿਹਾਇਸ਼ ਦੇ ਨਾਲ ਨਹਾਉਣ ਅਤੇ ਖਾਣਾ ਬਣਾਉਣ ਲਈ ਵੀ ਗਰਮ ਤਾਪਮਾਨ ਦੀ ਸਹੂਲਤ ਤਿਆਰ ਕੀਤੀ ਗਈ ਹੈ।

ਕੁਝ ਦਿਨ ਪਹਿਲਾਂ ਕੀਤਾ ਸੀ ਉਦਘਾਟਨ
ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਸ ਸਨ ਕਿ ਚੀਨੀ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਪੈਂਗਾਂਗ ਝੀਲ ਦੇ ਝਂਡੇ ਬੈਰਕਾਂ ਦਾ ਉਦਘਾਟਨ ਕੀਤਾ ਸੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਚੀਨੀ ਫੌਜ ਦੇ ਜਵਾਨ, ਹਥਿਆਰ ਅਤੇ ਗੋਲਾ-ਬਾਰੂਦ ਰੱਖੇ ਜਾ ਸਕਦੇ ਹਨ। ਚੀਨ ਦੀ ਸਰਕਾਰੀ ਮੀਡੀਆ ਸੀ. ਜੀ. ਟੀ. ਐੱਨ. ਦੇ ਨਿਊਜ਼ ਨਿਰਮਾਤਾ ਨੇ ਇਕ ਮੀਡੀਆ ਟਵੀਟ ਕਰ ਇਸ ਬੈਰਕ ਦੀ ਝਲਕ ਦਿਖਾਈ ਸੀ। 

ਭਾਰਤ ਕੋਲ ਸਿਆਚਿਨ ਦਾ ਅਨੁਭਵ
ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਆਧੁਨਿਕ ਬੈਰਕਾਂ ਲੱਦਾਖ ਦੀ ਠੰਡ ਤੋਂ ਚੀਨੀ ਫੌਜੀਆਂ ਨੂੰ ਬਚਾਵੇਗੀ। ਉਨ੍ਹਾਂ ਆਖਿਆ ਕਿ ਇਨ੍ਹਾਂ ਬੈਰਕਾਂ ਵਿਚ ਆਧੁਨਿਕ ਹੀਟਿੰਗ ਸਿਸਟਮ, ਆਕਸੀਜਨ ਸਪੋਰਟ ਅਤੇ ਰਹਿਣ ਦੇ ਸਾਧਨ ਦਿੱਤੇ ਗਏ ਹਨ। ਲੱਦਾਖ ਦੀ ਠੰਡ ਨੂੰ ਝੇਲਣ ਲਈ ਭਾਰਤੀ ਫੌਜ ਵੀ ਕਈ ਤਰ੍ਹਾਂ ਦੇ ਉਪਕਰਣ ਦਾ ਇਸਤੇਮਾਲ ਕਰੇਗੀ। ਇਨ੍ਹਾਂ ਵਿਚੋਂ ਜ਼ਿਆਦਾਤਰ ਸਮਾਨਾਂ ਦਾ ਇਸਤੇਮਾਲ ਸਿਆਚਿਨ ਜਿਹੇ ਦੁਨੀਆ ਦੇ ਸਭ ਤੋਂ ਉਚੇ ਜੰਗੀ ਖੇਤਰ ਵਿਚ ਪਹਿਲਾਂ ਤੋਂ ਭਾਰਤੀ ਫੌਜ ਕਰਦੀ ਆਈ ਹੈ। ਅਜਿਹੇ ਵਿਚ ਭਾਰਤੀ ਫੌਜ ਸਾਹਮਣੇ ਚੀਨੀ ਫੌਜ ਕਿੰਨੇ ਦਿਨਾਂ ਤੱਕ ਟਿੱਕ ਪਾਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ।


Khushdeep Jassi

Content Editor

Related News