ਚੀਨ ਹੁਣ ਆਸਥਾ ਨੂੰ ਪਹੁੰਚਾ ਰਿਹੈ ਠੇਸ, ਕੈਲਾਸ਼ ਪਰਬਤ ਨੇੜੇ ਤਾਇਨਾਤ ਕੀਤੀਆਂ ਮਿਜ਼ਾਈਲਾਂ

Sunday, Aug 23, 2020 - 01:59 AM (IST)

ਬੀਜ਼ਿੰਗ/ਨਵੀਂ ਦਿੱਲੀ - ਚੀਨ ਹੁਣ ਸਾਡੇ ਧਾਰਮਿਕ ਮਹੱਤਵਾਂ ਦੀ ਥਾਂ ਨੇੜੇ ਵੀ ਆਪਣੇ ਫੌਜੀ ਅੱਡੇ ਬਣਾ ਰਿਹਾ ਹੈ। ਇਸ ਵਾਰ ਤਾਂ ਉਸ ਨੇ ਹੱਦ ਕਰ ਦਿੱਤੀ। ਚੀਨ ਨੇ ਕੈਲਾਸ਼ ਪਰਬਤ ਕੋਲ ਸਥਿਤ ਮਾਨਸਰੋਵਰ ਝੀਲ ਕੰਢੇ ਜ਼ਮੀਨ ਤੋਂ ਹਵਾ ਵਿਚ ਮਾਤ ਪਾਉਣ ਵਾਲੀਆਂ ਮਿਜ਼ਾਈਲਾਂ ਲਈ ਸਾਈਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਈਟ ਦਾ ਨਿਰਮਾਣ ਅਪ੍ਰੈਲ ਵਿਚ ਸ਼ੁਰੂ ਹੋਇਆ ਸੀ, ਜੋ ਹੁਣ ਕਰੀਬ ਪੂਰਾ ਹੋ ਚੁੱਕਿਆ ਹੈ।

ਕੈਲਾਸ਼-ਮਾਨਸਰੋਵਰ ਜਿਹੇ ਧਾਰਮਿਕ ਸਥਾਨ ਨੂੰ ਮਿਲਟਰੀ ਨਾਲ ਘੇਰ ਦੇਣਾ ਚੀਨ ਦੀ ਇਕ ਸਾਜਿਸ਼ ਦਾ ਹਿੱਸਾ ਹੈ। ਉਹ ਲੱਦਾਖ ਵਾਲੇ ਤਣਾਅ ਤੋਂ ਬਾਅਦ ਅਜਿਹਾ ਕਰ ਰਿਹਾ ਹੈ। ਚੀਨ ਨੇ ਭਾਰਤ ਵੱਲੋਂ ਲਿਪੁਲੇਖ ਵਿਚ ਸੜਕ ਬਣਾਏ ਜਾਣ ਦੇ ਵਿਰੋਧ ਵਿਚ ਵੀ ਇਸ ਸਾਈਟ ਦਾ ਨਿਰਮਾਣ ਕਰਾਇਆ ਹੈ। ਭਾਰਤ ਨੇ 17 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਕੈਲਾਸ਼ ਮਾਨਸਰੋਵਰ ਜਾਣ ਲਈ ਲਿਪੁਲੇਖ ਕੋਲ 80 ਕਿਲੋਮੀਟਰ ਲੰਬੀ ਸੜਕ ਬਣਾਈ ਸੀ।

ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੋਂ ਇਸ ਗੱਲ ਦਾ ਖੁਲਾਸਾ ਹੁੰਦਾ ਹੈ ਕਿ ਚੀਨ ਮਾਨਸਰੋਵਰ ਝੀਲ ਕੰਢੇ () ਮਿਜ਼ਾਈਲ ਦੀ ਤਾਇਨਾਤੀ ਕਰਨ ਦੀ ਤਿਆਰ ਵਿਚ ਹੈ। ਇਥੇ ਚੀਨ () ਰਡਾਰ ਸਿਸਟਮ ਲਾ ਰਿਹਾ ਹੈ, ਜਿਸ ਨਾਲ ਮਿਜ਼ਾਈਲ ਦਾ ਫਾਇਰ ਸਿਸਟਮ ਕੰਮ ਕਰਦਾ ਹੈ। ਇਸ ਤੋਂ ਇਲਾਵਾ ਟਾਈਪ 305ਬੀ, ਟਾਈਪ 120, ਟਾਈਪ 305ਏ, ਵਾਈ ਐਲ ਸੀ-20 ਅਤੇ ਡੀ ਡਬਲਯੂ ਐੱਲ-002 ਰਡਾਰ ਸਿਸਟਮ ਵੀ ਲਾਏ ਜਾ ਰਹੇ ਹਨ। ਇਹ ਸਾਰੇ ਟਾਰਗੇਟਸ ਕਰ ਉਨ੍ਹਾਂ ਨੂੰ ਖਤਮ ਕਰਨ ਵਿਚ ਮਦਦ ਕਰਦੇ ਹਨ।

ਇਹ ਮਿਜ਼ਾਈਲਾਂ ਭਾਰਤੀ ਸਰਹੱਦ ਤੋਂ ਸਿਰਫ 90 ਕਿਲੋਮੀਟਰ ਦੂਰ ਤਾਇਨਾਤ ਕੀਤੀਆਂ ਜਾਣਗੀਆਂ। ਇਹ ਮੱਧ ਰੇਂਜ ਦੀਆਂ ਮਿਜ਼ਾਈਲਾਂ ਹੋਣਗੀਆਂ। ਪੀਪਲਸ ਲਿਬਰੇਸ਼ਨ ਆਰਮੀ ਨੇ ਇਥੇ ਪਹਿਲਾਂ ਤੀਰਥ ਯਾਤਰੀਆਂ ਲਈ ਇਕ ਛੋਟੀ ਜਿਹੀ ਅਸਥਾਈ ਰਿਹਾਇਸ਼ ਬਣਾਈ ਸੀ। ਨਾਲ ਹੀ ਕਈ ਹੋਟਲ ਅਤੇ ਘਰ ਵੀ ਬਣੇ ਹੋਏ ਹਨ ਪਰ ਪਿਛਲੇ ਕੁਝ ਮਹੀਨਿਆਂ ਵਿਚ ਇਥੇ ਇਕ ਹਾਈਵੇਅ, ਕੁਝ ਨਵੇਂ ਹੋਟਲ ਅਤੇ ਇਮਾਰਤਾਂ ਬਣ ਚੁੱਕੀਆਂ ਹਨ।

ਭਾਰਤ 1950 ਦੇ ਦਹਾਕੇ ਵਿਚ ਕੈਲਾਸ਼ ਪਰਬਤ ਦੇ ਆਲੇ-ਦੁਆਲੇ ਵਸੇ ਕੁਝ ਪਿੰਡਾਂ ਤੋਂ ਟੈਕਸ ਲੈਂਦਾ ਸੀ ਪਰ ਤਿੱਬਤ ਵਿਚ ਚੀਨ ਨੇ ਹੌਲ-ਹੌਲੀ ਪੂਰਬੀ ਲੱਦਾਖ ਅਤੇ ਮਾਨਸਰੋਵਰ ਦੇ ਆਲੇ-ਦੁਆਲੇ ਕਬਜ਼ਾ ਕਰ ਲਿਆ ਹੈ। ਇਥੇ ਨਾਥੂਲਾ ਅਤੇ ਡੇਮਚੋਕ ਲਈ ਆਸਾਨੀ ਨਾਲ ਆਇਆ ਜਾਇਆ ਜਾ ਸਕਦਾ ਸੀ। ਹਾਲਾਂਕਿ ਇਹ ਰਾਹ ਸਾਲ ਵਿਚ ਜ਼ਿਆਦਾਤਰ ਸਮੇਂ ਖੁਲ੍ਹਾ ਹੀ ਰਹਿੰਦੇ ਹਨ ਪਰ ਕਈ ਰਸਤਿਆਂ ਨੂੰ ਬੰਦ ਕਰ ਰੱਖਿਆ ਹੈ।

ਚੀਨ ਕੈਲਾਸ਼ ਪਰਬਤ ਦੀ ਪਵਿੱਤਰਤਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸ ਲਈ ਉਹ ਮਾਨਸਰੋਵਰ ਅਤੇ ਰਾਕਸ਼ਸਤਾਲ ਤੋਂ ਹੋਣ ਵਾਲੀ ਪਰੀਕ੍ਰਮਾ ਵਿਚ ਅੜਿੱਕਾ ਪਾਉਂਦਾ ਹੈ। ਚੀਨ ਨੇ 2 ਵੀਡੀਓ ਜਾਰੀ ਕੀਤੇ ਸਨ ਜਿਸ ਵਿਚ ਦਿਖਾਇਆ ਗਿਆ ਸੀ ਕਿ ਮਾਨਸਰੋਵਰ ਕੋਲ ਇਕ ਸੜਕ 'ਤੇ ਮਈ ਅਤੇ ਜੂਨ ਵਿਚ ਉਸ ਦੇ ਟੈਕਸ ਚੱਲ ਰਹੇ ਹਨ। ਉਹ ਉਸ ਦੇ ਕਬਜ਼ੇ ਵਾਲੇ ਭਾਰਤੀ ਅਤੇ ਤਿੱਬਤੀ ਇਲਾਕਿਆਂ ਵਿਚ ਫੌਜ ਦੀ ਤਾਇਨਾਤੀ ਕਰ ਰਿਹਾ ਸੀ।

ਚੀਨ ਦੀ ਹਵਾਈ ਫੌਜ ਚਾਹੁੰਦੀ ਹੈ ਕਿ ਉਹ ਭਾਰਤੀ ਸਰਹੱਦਾਂ 'ਤੇ ਨਿਗਰਾਨੀ ਰੱਖ ਸਕੇ ਅਤੇ ਭਾਰਤੀ ਹਵਾਈ ਫੌਜ ਨੂੰ ਜਵਾਬ ਦੇ ਸਕੇ। ਇਸ ਲਈ ਭਾਰਤੀ ਧਾਰਮਿਕ ਆਸਥਾਵਾਂ ਨੂੰ ਠੇਸ ਪਹੁੰਚਾਉਣ ਲਈ ਚੀਨ ਅਜਿਹੀਆਂ ਹਰਕਤਾਂ ਕਰ ਰਿਹਾ ਹੈ। ਲਿਪੁਲੇਖ ਨੂੰ ਲੈ ਕੇ ਇਸ ਸਮੇਂ ਭਾਰਤ ਅਤੇ ਨੇਪਾਲ ਵਿਚਾਲੇ ਤਣਾਅ ਚੱਲ ਰਿਹਾ ਹੈ ਜਿਸ ਕਾਰਨ ਉਹ ਨੇਪਾਲ ਦੇ ਨਾਲ ਆ ਕੇ ਭਾਰਤ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


Khushdeep Jassi

Content Editor

Related News