PM ਮੋਦੀ ਦੇ ਅਰੁਣਾਚਲ ਦੌਰੇ ਨੂੰ ਲੈ ਕੇ ਚੀਨ ਨੇ ਭਾਰਤ ਕੋਲ ਦਰਜ ਕਰਵਾਇਆ ਵਿਰੋਧ

Monday, Mar 11, 2024 - 06:15 PM (IST)

PM ਮੋਦੀ ਦੇ ਅਰੁਣਾਚਲ ਦੌਰੇ ਨੂੰ ਲੈ ਕੇ ਚੀਨ ਨੇ ਭਾਰਤ ਕੋਲ ਦਰਜ ਕਰਵਾਇਆ ਵਿਰੋਧ

ਬੀਜਿੰਗ (ਭਾਸ਼ਾ): ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ ਅਤੇ ਭਾਰਤ ਦੇ ਇਸ ਕਦਮ ਨਾਲ ਸਰਹੱਦੀ ਵਿਵਾਦ 'ਸਿਰਫ (ਅੱਗੇ) ਜਟਿਲ' ਹੋਣ ਦੀ ਗੱਲ ਕਹੀ।' ਚੀਨ ਨੇ ਇਸ ਖੇਤਰ 'ਤੇ ਫਿਰ ਤੋਂ ਆਪਣਾ ਦਾਅਵਾ ਜਤਾਇਆ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ 'ਚ 13,000 ਫੁੱਟ ਦੀ ਉਚਾਈ 'ਤੇ ਸਥਿਤ ਸੇਲਾ ਸੁਰੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਸੁਰੰਗ ਰਣਨੀਤਕ ਤੌਰ 'ਤੇ ਮਹੱਤਵਪੂਰਨ ਤਵਾਂਗ ਨੂੰ ਹਰ ਮੌਸਮ ਵਿੱਚ ਸੜਕ ਸੰਪਰਕ ਪ੍ਰਦਾਨ ਕਰੇਗੀ ਅਤੇ ਸਰਹੱਦੀ ਖੇਤਰ ਵਿੱਚ ਸੈਨਿਕਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਵੀ ਉਮੀਦ ਕੀਤੀ ਜਾਂਦੀ ਹੈ। ਇਹ ਸੁਰੰਗ ਆਸਾਮ ਦੇ ਤੇਜ਼ਪੁਰ ਨੂੰ ਅਰੁਣਾਚਲ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਨਾਲ ਜੋੜਨ ਵਾਲੀ ਸੜਕ 'ਤੇ ਬਣਾਈ ਗਈ ਹੈ। ਇੰਨੀ ਉਚਾਈ 'ਤੇ ਸਥਿਤ ਇਹ ਦੁਨੀਆ ਦੀ ਸਭ ਤੋਂ ਲੰਬੀ ਡਬਲ ਲੇਨ ਰੋਡ ਸੁਰੰਗ ਦੱਸੀ ਜਾ ਰਹੀ ਹੈ। ਫੌਜੀ ਅਧਿਕਾਰੀਆਂ ਮੁਤਾਬਕ ਸੈਲਾ ਸੁਰੰਗ ਰਾਹੀਂ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨਾਲ-ਨਾਲ ਵੱਖ-ਵੱਖ ਅਗਾਂਹਵਧੂ ਸਥਾਨਾਂ 'ਤੇ ਸੈਨਿਕਾਂ ਅਤੇ ਹਥਿਆਰ ਪ੍ਰਣਾਲੀਆਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਇਤਿਹਾਸਕ ਫ਼ੈਸਲਾ : ਰਾਸ਼ਟਰਪਤੀ ਜ਼ਰਦਾਰੀ ਦੀ ਧੀ ਆਸੀਫਾ ਭੁੱਟੋ ਬਣੇਗੀ ਪਾਕਿਸਤਾਨ ਦੀ ਪਹਿਲੀ ਮਹਿਲਾ

ਚੀਨ ਅਰੁਣਾਚਲ ਨੂੰ ਦੱਖਣੀ ਤਿੱਬਤ ਦੇ ਤੌਰ 'ਤੇ ਦਾਅਵਾ ਕਰਦਾ ਹੈ। ਇਸ ਦਾਅਵੇ 'ਤੇ ਜ਼ੋਰ ਦੇਣ ਲਈ ਉਸ ਨੇ ਭਾਰਤੀ ਨੇਤਾਵਾਂ ਦੇ ਰਾਜ ਦਾ ਦੌਰਾ ਕਰਨ 'ਤੇ ਬਾਕਾਇਦਾ ਇਤਰਾਜ਼ ਜਤਾਇਆ ਹੈ। ਬੀਜਿੰਗ ਨੇ ਇਸ ਖੇਤਰ ਦਾ ਨਾਂ ਜ਼ਾਂਗਨਾਨ ਰੱਖਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਅਰੁਣਾਚਲ 'ਤੇ ਚੀਨ ਦੇ ਦਾਅਵੇ ਨੂੰ ਵਾਰ-ਵਾਰ ਰੱਦ ਕਰਦਿਆਂ ਕਿਹਾ ਹੈ ਕਿ ਇਹ ਰਾਜ ਦੇਸ਼ (ਭਾਰਤ) ਦਾ ਅਨਿੱਖੜਵਾਂ ਅੰਗ ਹੈ। ਨਵੀਂ ਦਿੱਲੀ ਨੇ ਚੀਨ ਦੇ ਇਸ ਖੇਤਰ ਦਾ ਨਾਮ ਰੱਖਣ ਦੇ ਕਦਮ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਸੱਚਾਈ ਨੂੰ ਨਹੀਂ ਬਦਲ ਸਕਦਾ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਲਾਪਤਾ, ਚਿੰਤਾ 'ਚ ਡੁੱਬਿਆ ਪਰਿਵਾਰ

ਮੋਦੀ ਦੇ ਅਰੁਣਾਚਲ ਦੌਰੇ ਬਾਰੇ ਸੋਮਵਾਰ ਨੂੰ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰੀ ਮੀਡੀਆ ਵੱਲੋਂ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਕਿਹਾ, ''ਜ਼ਾਂਗਨਾਨ ਖੇਤਰ ਚੀਨ ਦਾ ਖੇਤਰ ਹੈ।'' ਚੀਨ ਨੇ ਕਦੇ ਵੀ ਭਾਰਤ ਦੇ ਅਧੀਨ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ-ਭਾਰਤ ਸਰਹੱਦੀ ਵਿਵਾਦ ਅਜੇ ਸੁਲਝਿਆ ਨਹੀਂ ਹੈ। ਭਾਰਤ ਨੂੰ ਚੀਨ ਦੇ ਜ਼ੰਗਨਾਨ ਖੇਤਰ ਨੂੰ ਮਨਮਾਨੇ ਢੰਗ ਨਾਲ ਵਿਕਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਭਾਰਤ ਦੀਆਂ ਕਾਰਵਾਈਆਂ ਨਾਲ ਸਰਹੱਦੀ ਵਿਵਾਦ ਨੂੰ ਹੋਰ ਉਲਝਾਇਆ ਜਾਵੇਗਾ।" ਚੀਨ ਨੇ ਪ੍ਰਧਾਨ ਮੰਤਰੀ ਦੀ ਚੀਨ-ਭਾਰਤ ਸਰਹੱਦ ਦੇ ਪੂਰਬੀ ਹਿੱਸੇ ਦੀ ਯਾਤਰਾ ਦਾ ਸਖ਼ਤ ਵਿਰੋਧ ਕੀਤਾ ਹੈ।'' ਵਾਂਗ ਨੇ ਕਿਹਾ,''ਅਸੀਂ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News