ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਵਿਰੁੱਧ ‘ਸ਼ਕਤੀ ਸੰਤੁਲਨ’ ਬਣਾਉਣਗੇ ਭਾਰਤ-ਅਮਰੀਕਾ : ਵਿਦੇਸ਼ ਮੰਤਰਾਲਾ
Friday, Jan 15, 2021 - 09:56 AM (IST)
ਨੈਸ਼ਨਲ ਡੈਸਕ- ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਹਿੰਦ ਪ੍ਰਸ਼ਾਂਤ ਖੇਤਰ ’ਚ ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹ ਦੇਣ ’ਚ ਭਾਰਤ ਅਤੇ ਅਮਰੀਕਾ ਦਾ ਸਾਂਝਾ ਹਿੱਤ ਹੈ। ਨਾਲ ਮਿਲ ਕੇ ਕੰਮ ਕਰਨ ਦੀ ਦੋਹਾਂ ਦੇਸ਼ਾਂ ਦੀ ਸਮਰੱਥਾ ਦਾ ਖੇਤਰੀ ਅਤੇ ਗਲੋਬਲ ਚੁਣੌਤੀਆਂ ਦੇ ਪ੍ਰਭਾਵੀ ਹੱਲ ’ਚ ਇਕ ਸਕਾਰਾਤਮਕ ਪ੍ਰਭਾਵ ਹੈ। ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਟਰੰਪ ਪ੍ਰਸ਼ਾਸਨ ਦੇ ਹਾਲ ’ਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਨਾਲ ਸੰਬੰਧਤ ਸਵਾਲਾਂ ਦੇ ਜਵਾਬ ’ਚ ਇਹ ਗੱਲ ਕਹੀ।
ਭਾਰਤ ਅਤੇ ਅਮਰੀਕਾ ਵਿਚਾਲੇ ਹੈ ਹਿੱਸੇਦਾਰੀ
ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਮਜ਼ਬੂਤ ਭਾਰਤ ਰਣਨੀਤਕ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਵਿਰੁੱਧ ‘ਸ਼ਾਂਤੀ ਸੰਤੁਲਨ’ ਦੇ ਰੂਪ ’ਚ ਕੰਮ ਕਰੇਗਾ। ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕਾ ਸਰਕਾਰ ਦੀ ਰਿਪੋਰਟ ’ਤੇ ਇਕ ਸਵਾਲ ਅਮਰੀਕਾ ਸਰਕਾਰ ਦੇ ਬੁਲਾਰੇ ਤੋਂ ਪੁੱਛਿਆ ਜਾਣਾ ਚਾਹੀਦਾ। ਹਾਲਾਂਕਿ, ਮੈਂ ਕਹਾਂਗਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਇਕ ਰਣਨੀਤਕ ਗਲੋਬਲ ਹਿੱਸੇਦਾਰੀ ਹੈ।
ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹ ਦੇਣ ’ਚ ਦੋਹਾਂ ਦੇਸ਼ਾਂ ਦਾ ਸਾਂਝਾ ਹਿੱਤ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਮਹੱਤਵਪੂਰਨ ਦੋ-ਪੱਖੀ ਏਜੰਡੇ, ਸਾਡੇ ਵਧਦੇ ਆਰਥਿਕ ਸਹਿਯੋਗ ਅਤੇ ਰਣਨੀਤਕ ਅਤੇ ਸੁਰੱਖਿਆਂ ਹਿੱਤਾਂ ਦੇ ਲਿਹਾਜ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਅਤੇ ਇਸ ਤੋਂ ਪਰੇ ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹ ਦੇਣ ’ਚ ਦੋਹਾਂ ਦੇਸ਼ਾਂ ਦਾ ਸਾਂਝਾ ਹਿੱਤ ਹੈ। ਉਨ੍ਹਾਂ ਕਿਹਾ ਕਿ ਮਿਲ ਕੇ ਕੰਮ ਕਰਨ ਦੀ ਸਾਡੀ ਸਮਰੱਥਾ ਦਾ ਖੇਤਰੀ ਅਤੇ ਗਲੋਬਲ ਚੁਣੌਤੀਆਂ ਦੇ ਪ੍ਰਭਾਵੀ ਹੱਲ ’ਚ ਇਕ ਸਕਾਰਾਤਮਕ ਪ੍ਰਭਾਵ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ