ਗੁੱਸੇ ਵਿਚ ਆਏ ਚੀਨ ਨੇ ਭਾਰਤੀ ਰੇਲਵੇ ਖਿਲਾਫ ਦਾਇਰ ਕੀਤਾ ਮੁਕੱਦਮਾ

07/19/2020 6:41:27 PM

ਨਵੀਂ ਦਿੱਲੀ — ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹੋਈ ਹਿੰਸਾ ਦੌਰਾਨ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਲਗਾਤਾਰ ਚੀਨ ਨੂੰ ਸਬਕ ਸਿਖਾ ਰਿਹਾ ਹੈ। ਚੀਨ ਦੀਆਂ ਐਪ ਬੈਨ ਕਰਨ ਦੇ ਨਾਲ-ਨਾਲ ਭਾਰਤ ਨੇ ਚੀਨ ਦੇ ਕਈ ਠੇਕੇ ਰੱਦ ਕਰਦੇ ਹੋਏ ਇਸ ਨੂੰ ਕਈ ਝਟਕੇ ਦਿੱਤੇ ਹਨ। ਜਿਸ ਕਾਰਨ ਚੀਨ ਨੂੰ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਤੀਬ ਵਿਚ ਭਾਰਤੀ ਰੇਲਵੇ ਨੇ ਈਸਟਰਨ ਡੈਡੀਕੇਟਿਡ ਫਰੇਟ ਕਾਰੀਡੋਰ ਦੇ ਸਿਗਨਲ ਅਤੇ ਦੂਰ ਸੰਚਾਰ ਪ੍ਰੋਗਰਾਮ ਲਈ ਇੱਕ ਚੀਨੀ ਕੰਪਨੀ ਨੂੰ ਦਿੱਤਾ ਗਿਆ ਠੇਕਾ ਰੱਦ ਕਰ ਦਿੱਤਾ ਹੈ। ਭਾਰਤੀ ਰੇਲਵੇ ਨੇ ਕਿਹਾ ਕਿ ਕੰਮ ਦੀ ਹੌਲੀ ਰਫਤਾਰ ਕਾਰਨ ਇਕਰਾਰਨਾਮਾ ਰੱਦ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਚੀਨ ਨੇ ਦਿੱਲੀ ਹਾਈ ਕੋਰਟ ਵਿਚ ਭਾਰਤੀ ਰੇਲਵੇ ਉੱਤੇ ਮੁਕੱਦਮਾ ਦਾਇਰ ਕੀਤਾ ਹੈ।

ਇਹ ਵੀ ਵੇਖੋ - ਆਧਾਰ ਨਾਲ ਸਬੰਧਤ ਕੋਈ ਪ੍ਰਸ਼ਨ ਹੈ ਤਾਂ ਇੱਥੇ ਟਵੀਟ ਕਰਨ 'ਤੇ ਮਿਲੇਗਾ ਤੁਰੰਤ ਜਵਾਬ

ਇਹ ਠੇਕਾ ਕੀਤਾ ਰੱਦ

ਚੀਨੀ ਕੰਪਨੀ ਬੀਜਿੰਗ ਨੈਸ਼ਨਲ ਰੇਲਵੇ ਰਿਸਰਚ ਐਂਡ ਡਿਜ਼ਾਈਨ ਇੰਸਟੀਚਿਊਟ ਆਫ ਸਿਗਨਲ ਐਂਡ ਕਮਿਊਨੀਕੇਸ਼ਨ ਗਰੁੱਪ (Beijing National Railway Research & Design Institute of Signal & Communication company) ਨੂੰ ਕਾਨਪੁਰ ਅਤੇ ਮੁਗਲਸਰਾਏ ਦੇ ਵਿਚਕਾਰ ਦੇ ਲਾਂਘੇ ਲਈ 417 ਕਿਲੋਮੀਟਰ ਲੰਮੇ ਹਿੱਸੇ ਦਾ ਠੇਕਾ ਦਿੱਤਾ ਗਿਆ ਸੀ। ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਡੈਡੀਕੇਟਿਡ ਫਰੰਟ ਕਾਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਡੀਐਫਸੀਸੀਆਈਐਲ) ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਸਚਾਨ ਨੇ ਕਿਹਾ ਕਿ ਇਸ ਦਾ ਰੱਦ ਕਰਨ ਦਾ ਪੱਤਰ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰੱਦ ਪੱਤਰ ਕੰਪਨੀ ਨੂੰ 14 ਦਿਨਾਂ ਦਾ ਨੋਟਿਸ ਦੇਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਸਮੂਹ ਨੂੰ 2016 ਵਿਚ 471 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਸੀ।

ਇਹ ਵੀ ਵੇਖੋ - Amazon 'ਤੇ ਸ਼ੁਰੂ ਹੋਈ Apple ਦੀ ਸੇਲ, ਮਿਲਣਗੇ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ iPhone

ਡੀਐਫਸੀਸੀਆਈਐਲ ਨੇ ਵਿਸ਼ਵ ਬੈਂਕ ਨੂੰ  ਦਿੱਤੀ ਸੀ ਇਸ ਫੈਸਲੇ ਬਾਰੇ ਜਾਣਕਾਰੀ

ਅਧਿਕਾਰੀਆਂ ਨੇ ਕਿਹਾ ਕਿ ਚੀਨੀ ਕੰਪਨੀ ਨੂੰ ਪ੍ਰਾਜੈਕਟ ਤੋਂ ਬਾਹਰ ਕੱਢਣ ਦਾ ਕੰਮ ਜਨਵਰੀ 2019 ਵਿਚ ਸ਼ੁਰੂ ਹੋ ਗਿਆ ਸੀ ਕਿਉਂਕਿ ਇਹ ਨਿਰਧਾਰਤ ਸਮੇਂ ਵਿਚ ਕੰਮ ਨਹੀਂ ਕਰ ਸਕੀ ਸੀ। ਗਲਵਾਨ ਘਾਟੀ ਵਿਚ ਹਿੰਸਕ ਝੜਪ ਦੇ ਸਮੇਂ ਤੱਕ ਕੰਪਨੀ ਸਿਰਫ 20 ਪ੍ਰਤੀਸ਼ਤ ਕੰਮ ਹੀ ਕਰ ਸਕੀ। ਅਪ੍ਰੈਲ 2020 ਵਿਚ ਏਜੰਸੀ ਨੇ ਵਿਸ਼ਵ ਬੈਂਕ ਨੂੰ ਟੈਂਡਰ ਰੱਦ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਵਿਸ਼ਵ ਬੈਂਕ ਖੁਦ ਇਸ ਪ੍ਰਾਜੈਕਟ ਲਈ ਫੰਡਿੰਗ ਕਰ ਰਿਹਾ ਹੈ। ਸਚਾਨ ਨੇ ਕਿਹਾ ਕਿ ਕੰਪਨੀ ਦੀ ਹੌਲੀ ਰਫਤਾਰ ਕਾਰਨ ਸਾਡੇ ਹੋਰ ਕੰਮਾਂ ਵਿਚ ਕਾਫ਼ੀ ਦੇਰੀ ਹੋਈ। ਸਾਨੂੰ ਅਜੇ ਤੱਕ ਵਿਸ਼ਵ ਬੈਂਕ ਤੋਂ ਕੋਈ ਐਨਓਸੀ ਪ੍ਰਾਪਤ ਨਹੀਂ ਹੋਈ ਹੈ। ਪਰ ਅਸੀਂ ਇਕਰਾਰਨਾਮਾ ਰੱਦ ਕਰ ਰਹੇ ਹਾਂ ਅਸੀਂ ਇਸ ਕੰਮ ਲਈ ਆਪਣੇ ਵਲੋਂ ਪੈਸੇ ਅਦਾ ਕਰਾਂਗੇ।

ਇਹ ਵੀ ਵੇਖੋ - ਜਾਣੋ Air India ਦੀ ਉਡਾਣ ਤੋਂ ਬਰਬਾਦੀ ਤੱਕ ਦਾ ਸਫ਼ਰ, ਕਿਉਂ ਹੋਇਆ ਵਿਕਣ ਲਈ ਮਜਬੂਰ


Harinder Kaur

Content Editor

Related News