ਕੋਵਿਡ-19 : ਮ੍ਰਿਤਕਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ, 3 ਲੱਖ ਤੋਂ ਵਧੇਰੇ ਇਨਫੈਕਟਿਡ
Sunday, Mar 22, 2020 - 09:53 AM (IST)
ਬੀਜਿੰਗ/ਨਵੀਂ ਦਿੱਲੀ (ਭਾਸ਼ਾ): ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ (ਹੁਣ ਤੱਕ 188) ਵਿਚ ਫੈਲ ਚੁੱਕਿਆ ਕੋਵਿਡ-19 ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵਰਲਡ ਮੀਟਰਜ਼ ਦੀ ਜਾਣਕਾਰੀ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ 13 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 308,227 ਲੋਕ ਇਨਫੈਕਟਿਡ ਹਨ। ਚੀਨ ਦੇ ਬਾਅਦ ਇਟਲੀ, ਈਰਾਨ, ਸਪੇਨ, ਦੱਖਣੀ ਕੋਰੀਆ ਆਦਿ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਹਨਾਂ ਵਿਚੋਂ 95,826 ਲੋਕ ਠੀਕ ਵੀ ਹੋਏ ਹਨ।
ਭਾਰਤ ਵਿਚ 300 ਤੋਂ ਵਧੇਰੇ ਇਨਫੈਕਟਿਡ
ਭਾਰਤ ਵਿਚ ਵੀ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਦਾ ਜਾ ਰਿਹਾ ਹੈ। ਦੇਸ਼ ਵਿਚ ਹੁਣ ਤੱਕ ਇਸ ਦੇ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੱਧ ਕੇ 332 ਹੋ ਗਈ ਹੈ। ਪੰਜਾਬ ਦੇ ਨਵਾਂਸ਼ਹਿਰ ਵਿਚ ਇਕ ਵਿਅਕਤੀ ਦੀ ਮੌਤ ਨਾਲ ਦੇਸ਼ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਕੁੱਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕ, ਦਿੱਲੀ ਅਤੇ ਮਹਾਰਾਸ਼ਟਰ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਸੀ।ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ 332 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚ 39 ਵਿਦੇਸ਼ੀ ਨਾਗਰਿਕ ਹਨ। ਕੋਰੋਨਾਵਾਇਰਸ ਨਾਲ ਇਨਫੈਕਟਿਡ 23 ਲੋਕ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ
ਚੀਨ 'ਚ ਕੋਈ ਨਵਾਂ ਮਾਮਲਾ ਨਹੀਂ
ਉੱਧਰ ਚੀਨ ਲਈ ਰਾਹਤ ਦੀ ਗੱਲ ਹੈ ਕਿ ਵੁਹਾਨ ਵਿਚ ਪਿਛਲੇ 3 ਦਿਨ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਵਾਇਰਸ ਨੂੰ ਲੈਕੇ ਤਿਆਰ ਕੀਤੀ ਗਈ ਇਕ ਰਿਪੋਰਟ ਦੇ ਮੁਤਾਬਕ ਚੀਨ ਵਿਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਸਨ। ਚੀਨ ਵਿਚ 81,054 ਲੋਕਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ ਅਤੇ ਕਰੀਬ 3,261 ਲੋਕਾਂ ਨੂੰ ਇਸ ਵਾਇਰਸ ਦੀ ਚਪੇਟ ਵਿਚ ਆਉਣ ਦੇ ਬਾਅਦ ਮੌਤ ਹੋ ਚੁੱਕੀ ਹੈ।
ਸਪੇਨ 'ਚ ਸਥਿਤੀ ਗੰਭੀਰ
ਪਿਛਲੇ 24 ਘੰਟੇ ਦੇ ਦੌਰਾਨ ਕੋਰੋਨਾ ਨੂੰ ਲੈ ਕੇ ਸਭ ਤੋਂ ਗੰਭੀਰ ਸਥਿਤੀ ਸਪੇਨ ਦੀ ਸਾਹਮਣੇ ਆਈ ਹੈ। ਸਪੇਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਇਸ ਮਹਾਮਾਰੀ ਦੇ ਕਾਰਨ 324 ਲੋਕਾਂ ਦੀ ਮੌਤ ਹੋ ਗਈ ਹੈ,ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 1,326 ਹੋ ਗਿਆ ਹੈ। ਇੱਥੇ ਵਾਇਰਸ ਦੇ 5 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਅੰਕੜਿਆਂ ਦੇ ਮੁਤਾਬਕ ਸਪੇਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 25,496 ਹੋ ਗਈ ਹੈ। ਇਸ ਮਹਾਮਾਰੀ ਨਾਲ ਪੀੜਤ ਹੁਣ ਤੱਕ 2 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।
ਦੁਨੀਆ ਦੇ ਬਾਕੀ ਖੇਤਰ
ਕੋਰੋਨਾਵਾਇਰਸ ਨਾਲ ਹੁਣ ਤੱਕ ਪੱਛਮੀ ਪ੍ਰਸ਼ਾਂਤ ਖੇਤਰ ਵਿਚ 3,426, ਯੂਰਪੀ ਖੇਤਰ ਵਿਚ 6 ਹਜ਼ਾਰ, ਦੱਖਣੀ-ਪੂਰਬੀ ਏਸ਼ੀਆਈ ਖੇਤਰ ਵਿਚ 38, ਪੱਛਮੀ ਏਸ਼ੀਆ ਖੇਤਰ ਵਿਚ 1,466, ਅਮਰੀਕੀ ਦੇ ਨੇੜੇ ਪੈਣ ਵਾਲੇ ਖੇਤਰਾਂ ਵਿਚ 235 ਅਤੇ ਅਫਰੀਕੀ ਖੇਤਰ ਵਿਚ 12 ਲੋਕਾਂ ਦੀ ਮੌਤ ਹੋਈ ਹੈ। ਚੀਨ ਦੇ ਇਲਾਵਾ ਵਾਇਰਸ ਨੇ ਇਟਲੀ, ਈਰਾਨ ,ਅਮਰੀਕਾ ਅਤੇ ਦੱਖਣੀ ਕੋਰੀਆ ਸਮੇਤ ਵਿਸ਼ਵ ਦੇ ਕਈ ਹੋਰ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਇਨਫੈਕਸ਼ਨ ਦੇ ਅੱਧੇ ਤੋਂ ਜ਼ਿਆਦਾ ਮਾਮਲੇ ਹੁਣ ਚੀਨ ਦੇ ਬਾਹਰ ਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਮੁਤਾਬਕ ਚੀਨ ਦੇ ਬਾਅਦ ਇਟਲੀ ਵਿਚ ਇਸ ਜਾਨਲੇਵਾ ਵਾਇਰਸ ਨੇ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਲਏ ਹਨ।
ਪੜ੍ਹੋ ਇਹ ਅਹਿਮ ਖਬਰ- ਸਰਹੱਦਾਂ ਦੀ ਤਾਲਾਬੰਦੀ ਨੇ ਸਤਾਏ ਆਸਟ੍ਰੇਲੀਆਈ ਵੀਜ਼ਾ ਧਾਰਕ
ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
ਚੀਨ- 81,054 ਮਾਮਲੇ, 3,261 ਮੌਤਾਂ
ਇਟਲੀ- 53,578 ਮਾਮਲੇ, 4,825 ਮੌਤਾਂ
ਈਰਾਨ- 20,610 ਮਾਮਲੇ, 1,556 ਮੌਤਾਂ
ਸਪੇਨ- 25,496 ਮਾਮਲੇ, 1,378 ਮੌਤਾਂ
ਜਰਮਨੀ- 22,364 ਮਾਮਲੇ, 84 ਮੌਤਾਂ
ਅਮਰੀਕਾ- 26,859 ਮਾਮਲੇ, 348 ਮੌਤਾਂ
ਫਰਾਂਸ- 10,995, 372 ਮੌਤਾਂ
ਦੱਖਣੀ ਕੋਰੀਆ- 8,697 ਮਾਮਲੇ, 104 ਮੌਤਾਂ
ਸਵਿਟਜ਼ਰਲੈਂਡ- 6,863 ਮਾਮਲੇ, 80 ਮੌਤਾਂ
ਬ੍ਰਿਟੇਨ- 5,018 ਮਾਮਲੇ, 233 ਮੌਤਾਂ
ਨੀਦਰਲੈਂਡ- 3,631 ਮਾਮਲੇ,136 ਮੌਤਾਂ
ਨਾਰਵੇ- 2,164 ਮਾਮਲੇ, 7 ਮੌਤਾਂ
ਆਸਟ੍ਰੀਆ- 2,992 ਮਾਮਲੇ, 8 ਮੌਤਾਂ
ਬੈਲਜੀਅਮ- 2,815 ਮਾਮਲੇ, 67 ਮੌਤਾਂ
ਸਵੀਡਨ- 1,770 ਮਾਮਲੇ,20 ਮੌਤਾਂ
ਡੈਨਮਾਰਕ- 1,326 ਮਾਮਲੇ,13 ਮੌਤਾਂ
ਜਾਪਾਨ- 1,054 ਮਾਮਲੇ, 36 ਮੌਤਾਂ (ਡਾਇਮੰਡ ਪ੍ਰਿਸੈੱਸ- 712 ਮਾਮਲੇ, 8 ਮੌਤਾਂ)
ਕੈਨੇਡਾ- 1,328 ਮਾਮਲੇ, 19 ਮੌਤਾਂ
ਆਸਟ੍ਰੇਲੀਆ- 1,286 ਮਾਮਲੇ, 7 ਮੌਤਾਂ
ਪੁਰਤਗਾਲ- 1,280 ਮਾਮਲੇ, 12 ਮੌਤਾਂ
ਬ੍ਰਾਜ਼ੀਲ- 1,178 ਮਾਮਲੇ, 18 ਮੌਤਾਂ
ਤੁਰਕੀ- 947 ਮਾਮਲੇ, 21 ਮੌਤਾਂ
ਗ੍ਰੀਸ- 538 ਮਾਮਲੇ, 13 ਮੌਤਾਂ
ਪਾਕਿਸਤਾਨ- 645 ਮਾਮਲੇ,3 ਮੌਤਾਂ
ਇੰਡੋਨੇਸ਼ੀਆ- 450 ਮਾਮਲੇ, 38 ਮੌਤਾਂ
ਫਿਲਪੀਨਜ਼- 380 ਮਾਮਲੇ, 25 ਮੌਤਾਂ
ਇਰਾਕ- 214 ਮਾਮਲੇ, 17 ਮੌਤਾਂ
ਭਾਰਤ- 332 ਮਾਮਲੇ, 5 ਮੌਤਾਂ