ਚੀਨ ਨੇ ਅਰੁਣਾਚਲ ’ਤੇ ਦਾਅਵਾ ਜਤਾਉਣ ਲਈ ਚੀਨੀ ਨਾਵਾਂ ਦੀ ਤੀਜੀ ਸੂਚੀ ਕੀਤੀ ਜਾਰੀ, 11 ਥਾਵਾਂ ਦੇ ਬਦਲੇ ਨਾਂ

Tuesday, Apr 04, 2023 - 03:01 AM (IST)

ਚੀਨ ਨੇ ਅਰੁਣਾਚਲ ’ਤੇ ਦਾਅਵਾ ਜਤਾਉਣ ਲਈ ਚੀਨੀ ਨਾਵਾਂ ਦੀ ਤੀਜੀ ਸੂਚੀ ਕੀਤੀ ਜਾਰੀ, 11 ਥਾਵਾਂ ਦੇ ਬਦਲੇ ਨਾਂ

ਬੀਜਿੰਗ (ਭਾਸ਼ਾ) : ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਭਾਰਤ ਨਾਲ ਚੀਨ ਦਾ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਭਾਰਤ ਦੇ ਇਸ ਹਿੱਸੇ 'ਤੇ ਆਪਣਾ ਦਾਅਵਾ ਜਤਾਉਣ ਲਈ ਇਸ ਨੇ 3 ਭਾਸ਼ਾਵਾਂ ਚੀਨੀ, ਤਿੱਬਤੀ ਅਤੇ ਪਿਨਯਿਨ 'ਚ ਨਾਵਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ 2 ਮੈਦਾਨੀ ਖੇਤਰ, 2 ਰਿਹਾਇਸ਼ੀ ਖੇਤਰ, 5 ਪਹਾੜੀਆਂ ਅਤੇ 2 ਨਦੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੋਰਨ ਸਟਾਰ ਸਕੈਂਡਲ : ਡੋਨਾਲਡ ਟ੍ਰੰਪ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਮੈਨਹਟਨ ਕੋਰਟ 'ਚ ਹੋਣਗੇ ਪੇਸ਼

ਦਰਅਸਲ, ਇਹ ਤੀਜੀ ਵਾਰ ਹੈ ਜਦੋਂ ਚੀਨ ਨੇ ਅਪ੍ਰੈਲ, 2017 ਅਤੇ ਦਸੰਬਰ, 2021 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਦੇ ਨਾਂ ਇਕਤਰਫਾ ਬਦਲੇ ਹਨ। ਇਸ ਵਿੱਚ 2017 ਵਿੱਚ 6 ਥਾਵਾਂ ਅਤੇ 2021 ਵਿੱਚ 15 ਥਾਵਾਂ ਦੇ ਨਾਂ ਬਦਲੇ ਗਏ ਸਨ। ਹੁਣ ਤੀਜੀ ਸੂਚੀ ਵਿੱਚ 11 ਥਾਵਾਂ ਦੇ ਨਾਂ ਬਦਲੇ ਗਏ ਹਨ।

ਇਹ ਵੀ ਪੜ੍ਹੋ : Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge

ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ : ਵਿਦੇਸ਼ ਮੰਤਰਾਲਾ

ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਂ ਬਦਲਣ ਦੇ ਚੀਨ ਦੇ ਕਦਮ ਨੂੰ ਰੱਦ ਕਰ ਚੁੱਕਾ ਹੈ। ਭਾਰਤੀ ਪੱਖ ਤੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਤੇ ਰਹੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਸੰਬਰ 2021 ਵਿੱਚ ਕਿਹਾ ਸੀ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ


author

Mukesh

Content Editor

Related News