ਗਾਇਬ ਹੋ ਗਏ ਸਕੂਲ ਗਏ ਬੱਚੇ, ਪ੍ਰਸ਼ਾਸਨ ਅਤੇ ਮਾਪਿਆਂ ''ਚ ਪਈ ਭਾਜੜ

Saturday, Aug 24, 2024 - 11:52 AM (IST)

ਗਾਇਬ ਹੋ ਗਏ ਸਕੂਲ ਗਏ ਬੱਚੇ, ਪ੍ਰਸ਼ਾਸਨ ਅਤੇ ਮਾਪਿਆਂ ''ਚ ਪਈ ਭਾਜੜ

ਬਿਸ਼ਨਾਹ- ਜੰਮੂ ਕਸ਼ਮੀਰ ਦੇ ਬਿਸ਼ਨਾਹ ਥਾਣਾ ਖੇਤਰ ਦੇ ਪਿੰਡ ਸਿਕੰਦਰਪੁਰ ਕੋਠੇ 'ਚ ਸਥਿਤ ਜੰਮੂ ਸੰਸਕ੍ਰਿਤ ਸਕੂਲ ਦੇ 9ਵੀਂ ਜਮਾਤ ਦੇ 3 ਵਿਦਿਆਰਥੀ ਅਚਾਨਕ ਸ਼ੱਕੀ ਹਾਲਤ 'ਚ ਲਾਪਤਾ ਹੋ ਗਏ ਹਨ, ਜਿਸ ਨਾਲ ਖੇਤਰ 'ਚ ਭਾਜੜਾਂ ਪੈ ਗਈਆਂ ਹਨ। ਪੁਲਸ ਨਾਲ ਸਥਾਨਕ ਲੋਕ ਵੀ ਇਨ੍ਹਾਂ ਤਿੰਨੋਂ ਵਿਦਿਆਰਥੀਆਂ ਦੀ ਭਾਲ 'ਚ ਜੁਟ ਗਏ ਹਨ। ਪੁਲਸ ਨੇ ਇਨ੍ਹਾਂ ਦੀ ਭਾਲ 'ਚ ਸੋਸ਼ਲ ਮੀਡੀਆ 'ਤੇ ਫੋਟੋ ਅਤੇ ਫੋਨ ਨੰਬਰ ਵੀ ਸਾਂਝੇ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਲਾਪਤਾ ਹੋਏ ਤਿੰਨੋਂ ਵਿਦਿਆਰਥੀਆਂ ਦੀ ਪਛਾਣ ਸਵੇਨ ਸਲਾਰੀਆ ਪੁੱਤਰ ਦਵੇਂਦਰ ਕੁਮਾਰ ਵਾਸੀ ਕੁਲ ਕਲਾਂ ਆਰਨੀਆ, ਗੌਰਵ ਭੱਟੀ ਪੁੱਤਰ ਰਾਕੇਸ਼ ਕੁਮਾਰ ਵਾਸੀ ਡਿਗਾਇਨਾ ਜੰਮੂ ਅਤੇ ਮੁਨੀਸ਼ ਕੁਮਾਰ ਪੁੱਤਰ ਸੋਹਲ ਲਾਲ ਵਾਸੀ ਪਿੰਡੀ ਕਦੋਬਾਲ ਆਰਨੀਆ ਵਜੋਂ ਹੋਈ ਹੈ। ਇਹ ਤਿੰਨੋਂ ਸਵੇਰੇ ਸਕੂਲ 'ਚ ਪਹੁੰਚੇ ਸਨ ਪਰ ਵਾਪਸ ਆਪਣੇ ਘਰ ਨਹੀਂ ਪਹੁੰਚੇ। ਜਦੋਂ ਕਾਫ਼ੀ ਦੇਰ ਤੱਕ ਇਹ ਤਿੰਨੋਂ ਵਿਦਿਆਰਥੀ ਆਪਣੇ-ਆਪਣੇ ਘਰ ਨਹੀਂ ਪਹੁੰਚੇ ਤਾਂ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ।

ਸਕੂਲ ਵਾਲਿਆਂ ਨੇ ਕਿਹਾ ਕਿ ਬੱਚੇ ਇੱਥੋਂ ਜਾ ਚੁੱਕੇ ਹਨ। ਬੱਸ ਇੰਨਾ ਸੁਣਦੇ ਹੀ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਅਤੇ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਥਾਣਾ ਬਿਸ਼ਨਾਹ ਨੂੰ ਦਿੱਤੀ। ਬਿਸ਼ਨਾਹ ਪੁਲਸ ਅਤੇ ਐੱਸ.ਡੀ.ਪੀ.ਓ. ਆਰ.ਐੱਸ. ਪੁਰਾ ਨਿਖਿਲ ਗੋਗਨਾ ਨੇ ਬੱਚਿਆਂ ਦੀ ਗੁੰਮਸ਼ੁਦਗੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਤਿੰਨਾਂ ਬੱਚਿਆਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News