ਜੈਪੁਰ ਦੇ ਸਕੂਲ ’ਚ ਬੱਚਿਆਂ ਨੂੰ ਬੰਧਕ ਬਣਾਇਆ, ਮਾਪੇ ਬੋਲੇ- 40 ਵਿਦਿਆਰਥੀਆਂ ਨੂੰ ਨਹੀਂ ਖਾਣ ਦਿੱਤਾ ਖਾਣਾ

Wednesday, Sep 07, 2022 - 01:31 PM (IST)

ਜੈਪੁਰ ਦੇ ਸਕੂਲ ’ਚ ਬੱਚਿਆਂ ਨੂੰ ਬੰਧਕ ਬਣਾਇਆ, ਮਾਪੇ ਬੋਲੇ- 40 ਵਿਦਿਆਰਥੀਆਂ ਨੂੰ ਨਹੀਂ ਖਾਣ ਦਿੱਤਾ ਖਾਣਾ

ਜੈਪੁਰ- ਰਾਜਸਥਾਨ 'ਚ ਜੈਪੁਰ ਦੇ ਸੁਬੋਧ ਪਬਲਿਕ ਸਕੂਲ ’ਚ ਫੀਸ ਜਮ੍ਹਾ ਨਾ ਕਰਵਾਉਣ ’ਤੇ ਮੰਗਲਵਾਰ ਨੂੰ 40 ਤੋਂ ਵੱਧ ਵਿਦਿਆਰਥੀਆਂ ਨੂੰ ਸਕੂਲ ਦੀ ਲਾਇਬ੍ਰੇਰੀ ’ਚ 4 ਘੰਟੇ ਤੱਕ ਬੰਧਕ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਮਾਪਿਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਸਕੂਲ ਪੁੱਜੇ ਤੇ ਹੰਗਾਮਾ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਟੀਮ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਤੋਂ ਬਾਹਰ ਕੱਢਿਆ।

ਜਾਣਕਾਰੀ ਅਨੁਸਾਰ ਸੁਬੋਧ ਪਬਲਿਕ ਸਕੂਲ ਦੇ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਿਲਾ ਪੀਰੀਅਡ ਖਤਮ ਹੋਣ ਤੋਂ ਬਾਅਦ ਲਾਇਬ੍ਰੇਰੀ ਬੁਲਾਇਆ ਗਿਆ। ਇਸ ਤੋਂ ਬਾਅਦ 8ਵੇਂ ਪੀਰੀਅਡ ਤੱਕ 40 ਵਿਦਿਆਰਥੀਆਂ ਨੂੰ ਕਰੀਬ 4 ਘੰਟੇ (ਸਵੇਰੇ 10 ਤੋਂ 2 ਵਜੇ ਤੱਕ) ਬੇਸਮੈਂਟ ਦੀ ਲਾਇਬ੍ਰੇਰੀ ਵਿੱਚ ਰੱਖਿਆ ਗਿਆ। ਮਾਪਿਆਂ ਦਾ ਦੋਸ਼ ਹੈ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਨਾ ਤਾਂ ਵਾਸ਼ਰੂਮ ਜਾਣ ਦਿੱਤਾ ਗਿਆ ਅਤੇ ਨਾ ਹੀ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਕੁਝ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨੂੰ ਮੋਬਾਈਲ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ।


author

DIsha

Content Editor

Related News