500-500 'ਚ ਬਿਹਾਰ ਤੋਂ ਖ਼ਰੀਦੇ ਬੱਚਿਆਂ ਤੋਂ ਰੋਜ਼ ਕਰਵਾਇਆ ਗਿਆ 18 ਘੰਟੇ ਕੰਮ, ਖਾਣ ਲਈ ਮਿਲਦੀ ਸੀ ਖਿਚੜੀ

Saturday, Jun 17, 2023 - 01:44 PM (IST)

ਜੈਪੁਰ- ਜੈਪੁਰ ਪੁਲਸ ਨੇ ਇਕ ਬਾਲ ਸੰਸਥਾ ਨਾਲ ਮਿਲ ਕੇ ਭੱਠਾ ਬਸਤੀ 'ਚ ਸਥਿਤ ਇਕ ਘਰ 'ਚ ਛਾਪਾ ਮਾਰਿਆ ਅਤੇ 26 ਬਾਲ ਮਜ਼ਦੂਰਾਂ ਨੂੰ ਰੈਸਕਿਊ ਕੀਤਾ। ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੇ ਸਿਰਫ਼ 500-500 ਰੁਪਏ 'ਚ ਇਕ ਚੂੜੀ ਵਪਾਰੀ ਨੂੰ ਵੇਚ ਦਿੱਤਾ ਸੀ। ਉਹ ਬੱਚਿਆਂ ਨੂੰ ਬਿਹਾਰ ਤੋਂ ਜੈਪੁਰ ਲਿਆਇਆ। ਇਨ੍ਹਾਂ ਬੱਚਿਆਂ ਤੋਂ ਦਿਨ ਦੇ 18-18 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਸੀ। ਬੱਚਿਆਂ ਦੀ ਉਮਰ 7 ਤੋਂ 11 ਸਾਲ ਦਰਮਿਆਨ ਹੈ।

ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਹੋਈਆਂ ਨਮ

ਜਿਨ੍ਹਾਂ ਬੱਚਿਆਂ ਨੂੰ 12 ਜੂਨ ਨੂੰ ਪੁਲਸ ਨੇ ਰੈਸਕਿਊ ਕੀਤਾ, ਉਹ ਸਾਰੇ ਬਿਹਾਰ ਦੇ ਸੀਤਾਮੜ੍ਹੀ ਅਤੇ ਮੁਜ਼ੱਫਰਪੁਰ ਦੇ ਵਾਸੀ ਹਨ। ਰੈਸਕਿਊ ਤੋਂ ਬਾਅਦ ਜਦੋਂ ਬਾਲ ਸੰਸਥਾ ਅਤੇ ਪੁਲਸ ਨੂੰ ਪਤਾ ਲੱਗਾ ਕਿ ਇਨ੍ਹਾਂ ਮਾਸੂਮਾਂ ਤੋਂ ਦਿਨ ਦੇ 18-18 ਘੰਟੇ ਕੰਮ ਕਰਵਾਇਆ ਜਾਂਦਾ ਹੈ ਅਤੇ ਖਾਣੇ ਦੇ ਨਾਮ 'ਤੇ ਸਿਰਫ਼ 2 ਸਮੇਂ ਖਿਚੜੀ ਦਿੱਤੀ ਜਾਂਦੀ ਹੈ ਤਾਂ ਪੁਲਸ ਮੁਲਾਜ਼ਮਾਂ ਦੀਆਂ ਅੱਖਾਂ ਭਰ ਆਈਆਂ। 

ਸਵੇਰੇ-ਸ਼ਾਮ ਖਿੱਚੜੀ ਖਾ ਕੁਝ ਬੱਚੇ ਹੋਏ ਬੀਮਾਰ

ਬੱਚਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ਾਹਨਵਾਜ਼ ਉਰਫ਼ ਗੁੱਡੂ ਨਾਮੀ ਇਕ ਸ਼ਖ਼ਸ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਿਰਫ਼ 500-500 ਰੁਪਏ ਦੇ ਕੇ ਖਰੀਦ ਲਿਆ ਅਤੇ ਬਿਹਾਰ ਤੋਂ ਇੱਥੇ ਲੈ ਆਇਆ। ਸ਼ਾਹਨਵਾਜ਼ ਉਨ੍ਹਾਂ ਨੂੰ ਇਕ ਕਮਰੇ 'ਚ ਬੰਦ ਕਰ ਕੇ ਰੱਖਦਾ ਸੀ। ਕਮਰੇ 'ਚ 26 ਬੱਚੇ ਰਹਿੰਦੇ ਸਨ। ਰੋਜ਼ ਸਵੇਰੇ 6 ਵਜੇ ਤੋਂ ਰਾਤ 11 ਤੱਕ ਉਨ੍ਹਾਂ ਤੋਂ ਚੂੜੀਆਂ ਬਣਵਾਈਆਂ ਜਾਂਦੀਆਂ ਸਨ। ਇੰਨਾ ਛੋਟੀ ਉਮਰ 'ਚ ਅਜਿਹਾ ਕੰਮ ਕਰ ਕੇ ਅਤੇ ਹਰ ਦਿਨ ਸਵੇਰੇ-ਸ਼ਾਮ ਖਿਚੜੀ ਖਾ ਕੇ ਕੁਝ ਬੱਚੇ ਬੀਮਾਰ ਵੀ ਪੈ ਗਏ ਹਨ। ਰੈਸਕਿਊ ਕੀਤੇ ਗਏ ਬੱਚਿਆਂ ਨੇ ਪੁਲਸ ਦੇ ਸਾਹਮਣੇ ਕਿਹਾ ਕਿ ਇਸ ਕੰਮ 'ਚ ਸ਼ਾਹਨਵਾਜ਼ ਦੀ ਪਤਨੀ ਵੀ ਸ਼ਾਮਲ ਹੈ। ਦੋਹਾਂ ਦੇ ਖ਼ੁਦ ਦੇ ਚਾਰ ਬੱਚੇ ਵੀ ਹਨ, ਜਿਨ੍ਹਾਂ ਨੂੰ ਸ਼ਾਹਨਵਾਜ਼ ਅਤੇ ਪਤਨੀ ਛਾਪੇਮਾਰੀ ਦੇ ਸਮੇਂ ਉੱਥੇ ਛੱਡ ਕੇ ਦੌੜ ਗਏ। ਪੁਲਸ ਨੇ ਜਦੋਂ ਰੈਸਕਿਊ ਕੀਤੇ ਗਏ ਬੱਚਿਆਂ ਦਾ ਮੈਡੀਕਲ ਕਰਵਾਇਆ ਤਾਂ ਇਨ੍ਹਾਂ 'ਚੋਂ 11 ਸਾਲਾ ਇਕ ਬੱਚਾ ਜਾਂਚ 'ਚ ਕੁਪੋਸ਼ਿਤ ਨਿਕਲਿਆ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। 


DIsha

Content Editor

Related News